ਕੋਟਕਪੂਰਾ 22 ਸਤੰਬਰ 2025 AJ DI Awaaj
Punjab Desk : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਸੰਤ ਮਹਿੰਦਰ ਦਾਸ ਜੀ ਜੋਕਿ ਬਿਮਾਰ ਹਨ। ਉਨ੍ਹਾਂ ਦੇ ਡੇਰੇ ਵਿਵੇਕ ਆਸ਼ਰਮ ਪਿੰਡ ਮੱਲੇ ਵਾਲਾ ਵਿਖੇ ਪਹੁੰਚੇ। ਉਥੇ ਉਨ੍ਹਾਂ ਨੇ ਸੰਤਾ ਦੀ ਬਿਮਾਰੀ ਦੇ ਕਾਰਨ ਬਾਰੇ ਪੁੱਛਿਆ ਅਤੇ ਹਾਲ ਚਾਲ ਬਾਰੇ ਜਾਣਿਆ। ਉਨ੍ਹਾਂ ਨੇ ਸੰਤ ਮਹਿੰਦਰ ਦਾਸ ਜੀ ਸਿਹਤ ਲਈ ਕਾਮਨਾ ਕੀਤੀ ਕਿ ਉਹ ਜਲਦ ਹੀ ਠੀਕ ਹੋ ਜਾਣ।
ਇਸ ਉਪਰੰਤ ਉਨ੍ਹਾਂ ਗਨਪਤੀ ਜਿਊਲਰਜ਼ ਵੱਲੋਂ ਹਜੂਰੀ ਬਾਜਾਰ ਵਿਖੇ ਰੱਖੇ ਗਏ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਉਥੇ ਉਨ੍ਹਾਂ ਨੇ ਲੋਕਾਂ ਨਾਲ ਆਪਣਾ ਕੁਝ ਸਮਾਂ ਬਿਤਾਇਆ। ਦੁਕਾਨਦਾਰਾਂ ਦੇ ਕੰਮਕਾਜ ਬਾਰੇ ਜਾਣਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰੋਗਰਾਮ ਤੇ ਲਗਾਏ ਗਏ ਲੰਗਰ ਵਿਚ ਸੇਵਾ ਵੀ ਨਿਭਾਈ।














