ਚਾਂਦੀ ਨੇ ਬਣਾਇਆ ਇਤਿਹਾਸ: ਪਹਿਲੀ ਵਾਰ ₹2 ਲੱਖ ਪ੍ਰਤੀ ਕਿਲੋ ਤੋਂ ਉੱਪਰ, ਸੋਨਾ ਵੀ ਰਿਕਾਰਡ ਲੈਵਲ ’ਤੇ

65
ਚਾਂਦੀ ਨੇ ਬਣਾਇਆ ਇਤਿਹਾਸ: ਪਹਿਲੀ ਵਾਰ ₹2 ਲੱਖ ਪ੍ਰਤੀ ਕਿਲੋ ਤੋਂ ਉੱਪਰ, ਸੋਨਾ ਵੀ ਰਿਕਾਰਡ ਲੈਵਲ ’ਤੇ

ਨਵੀਂ ਦਿੱਲੀ 12 ਦਸੰਬਰ, 2025 ਅਜ ਦੀ ਆਵਾਜ਼

Business Desk:  ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਬਾਜ਼ਾਰ ਵਿੱਚ ਇੱਕ ਹੋਰ ਰਿਕਾਰਡ ਬ੍ਰੇਕਰ ਦਿਨ ਬਣਾਇਆ ਹੈ।
MCX ’ਤੇ 24 ਕੈਰਟ ਸੋਨਾ ਉੱਛਲ ਕੇ ਲਗਭਗ ₹1.34 ਲੱਖ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ। ਇਸੇ ਨਾਲ, ਚਾਂਦੀ ਨੇ ਇਤਿਹਾਸ ਰਚਦੇ ਹੋਏ ਪਹਿਲੀ ਵਾਰ ₹2 ਲੱਖ ਪ੍ਰਤੀ ਕਿਲੋਗ੍ਰਾਮ ਦਾ ਅੰਕੜਾ ਪਾਰ ਕਰ ਲਿਆ

ਅਮਰੀਕੀ ਫੈਡ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਮੀ ਦੇ ਐਲਾਨ ਤੋਂ ਬਾਅਦ ਕੀਮਤਾਂ ਵਿੱਚ ਇਹ ਉਛਾਲ ਲਗਾਤਾਰ ਦੂਜੇ ਦਿਨ ਵੀ ਦੇਖਣ ਨੂੰ ਮਿਲਿਆ। ਨਿਵੇਸ਼ਕਾਂ ਦੀ ਵਧਦੀ ਖਰੀਦ ਅਤੇ ਗਲੋਬਲ ਅਨਿਸ਼ਚਿਤਤਾਵਾਂ ਨੇ ਵੀ ਸੋਨੇ-ਚਾਂਦੀ ਵਿੱਚ ਮਜ਼ਬੂਤ ਰੁਝਾਨ ਬਣਾਇਆ ਹੈ।