‘ਛਾਵਾ’ ਦੇ ਨਿਰਦੇਸ਼ਕ ਨਾਲ ਸ਼ਰੱਧਾ ਕਪੂਰ ਨੇ ਮਿਲਾਇਆ ਹੱਥ, ਕੀ ਸ਼ਕਤੀ ਕਪੂਰ ਦੀ ਧੀ ਹੁਣ ਬਾਇਓਪਿਕ ਵਿੱਚ ਆਵੇਗੀ ਨਜ਼ਰ?

12

3November 2025 Aj Di Awaaj

Entertainment Desk ਪਿਛਲੇ ਸਾਲ ਫ਼ਿਲਮ ‘ਸਤ੍ਰੀ 2’ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਵਾਲੀ ਅਦਾਕਾਰਾ ਸ਼ਰਧਾ ਕਪੂਰ (Shraddha Kapoor) ਦੀ ਅਗਲੀ ਫ਼ਿਲਮ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ, ਸ਼ਰਧਾ ਨੇ ਆਪਣੀ ਆਉਣ ਵਾਲੀ ਫ਼ਿਲਮ ਲਈ ਇਸ ਸਾਲ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ‘ਛਾਵਾ’ ਦੇ ਨਿਰਦੇਸ਼ਕ ਲਕਸ਼ਮਣ ਉਤੇਕਰ (Laxman Utekar) ਨਾਲ ਹੱਥ ਮਿਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਬਾਇਓਪਿਕ ਹੋਵੇਗੀ, ਜਿਸ ਵਿੱਚ ਸ਼ਰਧਾ ਇੱਕ ਮਹਾਨ ਸ਼ਖਸੀਅਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।