07 ਜਨਵਰੀ, 2026 ਅਜ ਦੀ ਆਵਾਜ਼
Business Desk: ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਘਾਟ ਨਾਲ ਹੋਈ। ਸ਼ੁਰੂਆਤੀ ਕਾਰੋਬਾਰ ਦੌਰਾਨ 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 184.74 ਅੰਕ ਜਾਂ 0.22 ਫੀਸਦੀ ਡਿੱਗ ਕੇ 84,878.60 ਦੇ ਪੱਧਰ ‘ਤੇ ਆ ਗਿਆ। ਇਸਦੇ ਨਾਲ ਹੀ ਐਨਐਸਈ ਦਾ 50 ਸ਼ੇਅਰਾਂ ਵਾਲਾ ਨਿਫਟੀ 53 ਅੰਕ ਜਾਂ 0.20 ਫੀਸਦੀ ਦੀ ਕਮੀ ਨਾਲ 26,125.70 ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵੀ ਬਾਜ਼ਾਰ ‘ਤੇ ਦਬਾਅ ਬਣਿਆ ਰਿਹਾ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਸੈਂਸੈਕਸ 376.28 ਅੰਕ ਡਿੱਗ ਕੇ 85,063.34 ‘ਤੇ ਬੰਦ ਹੋਇਆ ਸੀ, ਜਦਕਿ ਨਿਫਟੀ 71.60 ਅੰਕ ਘਟ ਕੇ 26,178.70 ਦੇ ਪੱਧਰ ‘ਤੇ ਆ ਗਿਆ ਸੀ। ਗਲੋਬਲ ਸੰਕੇਤਾਂ ਅਤੇ ਨਿਵੇਸ਼ਕਾਂ ਦੀ ਸਾਵਧਾਨੀ ਕਾਰਨ ਬਾਜ਼ਾਰ ਵਿੱਚ ਕਮਜ਼ੋਰੀ ਵੇਖੀ ਜਾ ਰਹੀ ਹੈ।














