27 ਨਵੰਬਰ, 2025 ਅਜ ਦੀ ਆਵਾਜ਼
Punjab Desk: ਉੱਤਰ-ਪੱਛਮੀ ਹਵਾਵਾਂ ਦੇ ਪ੍ਰਭਾਵ ਨਾਲ ਪੰਜਾਬ ਦੇ ਕਈ ਹਿੱਸਿਆਂ ’ਚ ਤਾਪਮਾਨ ਵਿੱਚ ਨਿਰੰਤਰ ਕਮੀ ਦਰਜ ਕੀਤੀ ਜਾ ਰਹੀ ਹੈ। ਮੰਗਲਵਾਰ ਤੋਂ ਬੁੱਧਵਾਰ ਦੀ ਰਾਤ ਦੌਰਾਨ ਫਾਜ਼ਿਲਕਾ, ਫ਼ਰੀਦਕੋਟ, ਬਠਿੰਡਾ, ਮੁਕਤਸਰ, ਮੋਗਾ ਅਤੇ ਜਲੰਧਰ ’ਚ ਸੀਤ ਲਹਿਰ ਦੇ ਕਾਰਨ ਪਾਰਾ ਆਮ ਨਾਲੋਂ ਲਗਭਗ ਤਿੰਨ ਡਿਗਰੀ ਸੈਲਸੀਅਸ ਘੱਟ ਰਿਹਾ।
ਮੌਸਮ ਵਿਭਾਗ ਮੁਤਾਬਕ ਫ਼ਰੀਦਕੋਟ ’ਚ ਤੀਜੇ ਲਗਾਤਾਰ ਦਿਨ ਵੀ ਪਾਰਾ ਚਾਰ ਡਿਗਰੀ ਸੈਲਸੀਅਸ ਤੱਕ ਲੁੱਘ ਗਿਆ। ਇਸ ਦੇ ਇਲਾਵਾ ਬਠਿੰਡਾ ਤੇ ਰੋਪੜ ’ਚ 6.0, ਹੁਸ਼ਿਆਰਪੁਰ ਅਤੇ ਲੁਧਿਆਣਾ ’ਚ 6.4, ਫ਼ਿਰੋਜ਼ਪੁਰ, ਫਾਜ਼ਿਲਕਾ ਅਤੇ ਮੋਗਾ ’ਚ 6.9, ਅੰਮ੍ਰਿਤਸਰ ’ਚ 7.5 ਅਤੇ ਪਟਿਆਲਾ ਤੇ ਚੰਡੀਗੜ੍ਹ ’ਚ 8.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ।
ਵਿਭਾਗ ਨੇ ਅਗਾਹੀ ਦਿੱਤੀ ਹੈ ਕਿ ਵੀਰਵਾਰ ਨੂੰ ਵੀ ਰਾਜ ਦੇ ਕਈ ਜ਼ਿਲ੍ਹਿਆਂ ’ਚ ਸੀਤ ਲਹਿਰ ਜਾਰੀ ਰਹਿ ਸਕਦੀ ਹੈ, ਜਿਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।














