ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਕਰਕੇ

72
ਬਰਨਾਲਾ, 15 ਦਸੰਬਰ 2025 AJ DI Awaaj
Punjab Desk : ਨਗਰ ਨਿਗਮ ਬਰਨਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਸਕੂਲ ਆਫ ਐਮੀਨੈਂਸ) ਦੇ ਵਿਦਿਆਰਥੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਕਰਨਾ ਅਤੇ ਠੋਸ ਕੂੜੇ ਦੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ ।
ਸ੍ਰੀ ਟੀ ਬੈਨਿਥ, ਕਮਿਸ਼ਨਰ ਨਗਰ ਨਿਗਮ ਬਰਨਾਲਾ ਨੇ ਦੱਸਿਆ ਕਿ ਪੀ. ਐਮ.ਆਈ.ਡੀ.ਸੀ. ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਫੇਸ 2 ਤਹਿਤ ਵਿਦਿਆਰਥੀਆਂ ਨੂੰ ਸੋਲਿਡ ਵੇਸਟ ਮੈਨੇਜਮੈਂਟ ਰੂਲਜ 2016, ਸਵੱਛ ਭਾਰਤ ਮਿਸ਼ਨ, ਸੁੱਕੇ ਅਤੇ ਗਿੱਲੇ ਕੂੜੇ ਬਾਰੇ ਜਾਣੂ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਉਹ ਬਾਲ ਉਮਰ ‘ਚ ਵਾਤਾਵਾਰਣ ਦੀ ਸੰਭਾਲ ਪ੍ਰਤੀ ਵਡਮੁੱਲਾ ਯੋਗਦਾਨ ਪਾ ਸੱਕਦੇ ਹਨ। ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕੂੜੇ ਦੇ ਪ੍ਰਬੰਧਾਂ ਦੇ ਬਾਰੇ ਜਾਣੂ ਕਰਵਾਇਆ ਗਿਆ। ਗਿੱਲੇ ਅਤੇ ਸੁੱਕੇ ਕੂੜੇ ਨੂੰ ਹਮੇਸ਼ਾ ਅਲੱਗ ਅਲੱਗ ਕਰਕੇ ਸਹੀ ਢੰਗ ਨਾਲ ਨਿਪਟਾਰਾ ਕਰਨ, ਆਰਗੈਨਿਕ ਖਾਦ ਬਣਾਏ ਜਾਣ ਦੀ ਪ੍ਰਕਿਰਿਆ ਅਤੇ ਔਰਗੈਨਿਕ ਖਾਦ ਦੀ ਮਹੱਤਤਾ ਅਤੇ ਸਫਾਈ ਦੀ ਮਹੱਤਤਾ ਬਾਰੇ ਦੱਸਿਆ ਗਿਆ।
ਸਰਕਾਰੀ ਸੀ.ਸਕੈ. ਸਕੂਲ ਦੇ ਪ੍ਰਿੰਸੀਪਲ ਸ਼੍ਰੀ ਹਰੀਸ਼ ਬਾਂਸਲ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਅਤੇ ਇਸ ਮੌਕੇ ਨਗਰ ਨਿਗਮ ਬਰਨਾਲਾ ਵੱਲੋਂ ਐਡਵੋਕੇਟ ਪਾਰੁਲ ਗਰਗ (ਸੀ.ਐਫ.), ਸ੍ਰੀ ਮਨਦੀਪ ਸਿੰਘ (ਆਈ.ਈ.ਸੀ.), ਮਿਸ. ਅਰਸ਼ਦੀਪ ਕੌਰ, ਮਿਸ ਈਸ਼ਾ ਅਤੇ ਮਿਸ ਲਲਿਤਾ ਮੋਟੀਵੇਟਰ ਸ਼ਾਮਿਲ ਸਨ।