ਜੰਗਲ ‘ਚ ਭਾਜਪਾ ਨੇਤਾ ਨਾਲ ਸਨਸਨੀਖੇਜ਼ ਹਾਦਸਾ

63

ਮਧ ਪ੍ਰਦੇਸ਼ 29 Oct 2025 AJ DI Awaaj

National Desk :  ਰੀਵਾ ਜ਼ਿਲ੍ਹੇ ‘ਚ ਭਾਜਪਾ ਨੇਤਾ ਦਿਵਾਕਰ ਦਿਵੇਦੀ ਨਾਲ ਬੰ*ਦੂਕ ਦੀ ਨੋ*ਕ ‘ਤੇ ਅਗਵਾ ਅਤੇ ਬਲੈ*ਕਮੇ*ਲਿੰਗ ਦਾ ਚੌਕਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿਵਾਕਰ ਦਾ ਦਾਅਵਾ ਹੈ ਕਿ ਉਸਨੂੰ ਜ਼ਮੀਨ ਦੇ ਸੌਦੇ ਦੇ ਬਹਾਨੇ ਸਿਮਰੀਆ ਖੇਤਰ ਦੇ ਜੰਗਲ ਵਿੱਚ ਲਿਜਾ ਕੇ ਕੱਪੜੇ ਉਤਾਰਵਾਏ ਗਏ ਅਤੇ ਇੱਕ ਮਹਿਲਾ ਨਾਲ ਅਸ਼*ਲੀਲ ਵੀਡੀਓ ਬਣਾਈ ਗਈ।

ਦਿਵਾਕਰ ਅਨੁਸਾਰ, ਦੋਸ਼ੀ*ਆਂ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ₹1 ਕਰੋੜ ਦੀ ਮੰਗ ਕੀਤੀ। ਪੈਸੇ ਦੇਣ ਦਾ ਭਰੋਸਾ ਦੇਣ ਤੋਂ ਬਾਅਦ ਉਸਨੂੰ ਸ਼ਾਹਪੁਰ ਕਸਬੇ ਦੇ ਨੇੜੇ ਛੱਡ ਦਿੱਤਾ ਗਿਆ।

ਨੇਤਾ ਨੇ ਤੁਰੰਤ ਪੁਲਿਸ ਨੂੰ ਸਾਰੀ ਘਟਨਾ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਰੀਵਾ ਪੁਲਿਸ ਨੇ ਇੱਕ ਮਹਿਲਾ ਸਮੇਤ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕੁੱਲ ਅੱਠ ਲੋਕ ਸ਼ਾਮਲ ਹੋ ਸਕਦੇ ਹਨ

ਸੀਐਸਪੀ ਰਾਜੀਵ ਪਾਠਕ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦਿਵਾਕਰ ਨੇ ਇਸਨੂੰ ਇੱਕ ਵੱਡੀ ਰਾਜਨੀਤਿਕ ਸਾਜ਼ਿਸ਼ ਕਰਾਰ ਦਿੱਤਾ ਹੈ।