ਬਰਨਾਲਾ, 10 ਸਤੰਬਰ 2025 AJ DI Awaaj
Punjab Desk : ਸੀਨੀਅਰ ਸਿਟੀਜ਼ਨ ਸੋਸਾਇਟੀ ਬਰਨਾਲਾ ਵੱਲੋਂ ਪੰਜਾਬ ਵਿੱਚ ਭਾਰੀ ਬਾਰਿਸ਼ਾਂ ਪੈਣ ਕਾਰਨ ਆਏ ਹੜਾਂ ਦੀ ਸਥਿਤੀ ਨੂੰ ਵੇਖਦੇ ਹੋਏ ਪੀੜਤ ਪਰਿਵਾਰਾਂ ਦੀ ਮਦਦ ਲਈ ਮੈਂਬਰਾਂ ਵੱਲੋਂ ਇਕ ਲੱਖ ਰੁਪਏ ਇਕੱਠੇ ਕੀਤੇ ਗਏ।
ਸੋਸਾਇਟੀ ਵੱਲੋਂ ਅੱਜ ਡੀ ਸੀ ਬਰਨਾਲਾ ਸ੍ਰੀ ਟੀ ਬੈਨਿਥ ਨੂੰ ਮੁੱਖ ਮੰਤਰੀ ਫਲੱਡ ਰਿਲੀਫ ਫੰਡ ਦੇ ਨਾਂ ‘ਤੇ ਇਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ।
ਪ੍ਰਧਾਨ ਸ਼੍ਰੀ ਸੀ ਗੋਇਲ ਨੇ ਦੱਸਿਆ ਕਿ ਪੰਜਾਬ ਵਿੱਚ ਭਾਰੀ ਬਾਰਿਸ਼ਾਂ ਹੋਣ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਕਈਆਂ ਦੇ ਘਰ ਡਿੱਗ ਪਏ ਹਨ ਉਹਨਾਂ ਦੀ ਮਦਦ ਲਈ ਪ੍ਰਸ਼ਾਸਨ ਵੱਡੇ ਪੱਧਰ ‘ਤੇ ਕੰਮ ਕਰ ਰਿਹਾ ਹੈ। ਇਸ ਲਈ ਸੀਨੀਅਰ ਸਿਟੀਜਨ ਸੋਸਾਇਟੀ ਵੱਲੋਂ ਵੀ ਆਪਣਾ ਸਹਿਯੋਗ ਦਿੱਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਨਾਲ ਜਨਰਲ ਸਕੱਤਰ ਅੰਮ੍ਰਿਤ ਲਾਲ ਸਿੰਗਲਾ, ਵਾਈਸ ਪ੍ਰਧਾਨ ਰਜਿੰਦਰ ਪ੍ਰਸਾਦ ਸਿੰਗਲਾ, ਪੈਟਰਨ ਮੁਕੰਦ ਸਿੰਘ ਸੇਵਕ, ਗਿਆਨ ਚੰਦ ਸਿੰਗਲਾ, ਫਕੀਰ ਚੰਦ ਕਾਂਸਲ,ਰਾਮ ਸਿੰਘ ਆਦਿ ਸੋਸਾਇਟੀ ਦੇ ਮੈਂਬਰ ਮੌਜੂਦ ਸਨ।














