ਸੀ ਪਾਈਟ ਕੈਂਪ ਨੰਗਲ ਵਿਖੇ ਸਕਿਊਰਿਟੀ ਗਾਰਡ ਦਾ ਕੋਰਸ ਹੋਵੇਗਾ ਸੁਰੂ

23

ਨੰਗਲ 18 ਜੂਨ 2025 Aj Di Awaaj

Punjab Desk : ਸੀ-ਪਾਈਟ ਕੈਂਪ ਨੰਗਲ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਜਿਲ੍ਹਾ ਰੋਪੜ ਅਤੇ ਜਿਲ੍ਹਾ ਹਸ਼ਿਆਰਪੁਰ ਦੀ ਤਹਿਸੀਲ ਗਸ਼ੰਕਰ ਅਤੇ ਜਿਲ੍ਹਾ ਨਵਾਂਸ਼ਹਿਰ ਤਹਿਸੀਲ ਬਲਾਚੋਰ ਦੇ ਯੁਵਕਾਂ  ਲਈ  ਸੀ-ਪਾਈਟ ਕੈਂਪ ਨੰਗਲ ਵਿਖੇ ਪੰਜਾਬ ਸਰਕਾਰ ਵੱਲੋ ਸਕਿਊਰਿਟੀ ਗਾਰਡ ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕੋਰਸ 01 ਜੁਲਾਈ 2025 ਤੋਂ  ਸ਼ੁਰੂ ਹੋ ਰਿਹਾ ਹੈ,ਇਹ ਕੋਰਸ ਇੱਕ ਮਹੀਨੇ ਦਾ ਹੋਵੇਗਾਇਸ ਦੀ ਕੋਈ ਫੀਸ ਨਹੀ ਹੈ।  ਕੋਰਸ ਖਤਮ ਹੋਣ ਉਪੰਰਤ ਯੁਵਕਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਏਗਾ । ਉਨ੍ਹਾਂ ਨੇ ਦੱਸਿਆ ਕਿ ਕੋਰਸ ਲਈ ਯੋਗਤਾ ਦਸਵੀਂ ਪਾਸ ,ਉਮਰ 18 ਤੋਂ 28 ਸਾਲ ਹੋਣੀ ਚਾਹੀਦੀ ਹੈ । ਕੈਂਪ ਵਿਖੇ ਇਸ ਕੋਰਸ ਸਬੰਧੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁਕੀ ਹੈ। ਚਾਹਵਾਨ ਯੁਵਕ ਆਪਣੇ ਦਸਤਾਵੇਜ਼ ਜਿਵੇਂ ਕਿ ਦਸਵੀ ਦਾ ਸਰਟੀਫਿਕੇਟ,ਆਧਾਰ ਕਾਰਡ, ਪਾਸ ਪੋਰਟ ਸਾਈਜ 2 ਫੋਟੋਆਂ ਲੈ ਕੇ ਕੈਂਪ ਵਿਖੇ ਕਿਸੇ ਵੀ ਦਿਨ ਸਵੇਰੇ 9:00 ਵਜੇਂ ਤੋਂ ਬਾਅਦ ਹਾਜਰ ਹੋ ਸਕਦੇ ਹਨ। ਟ੍ਰੇਨਿੰਗ ਅਧਿਕਾਰੀ ਸੂਬੇਦਾਰ/ਆਨਰੇਰੀ/ਲੈਫਟੀਨੈਂਟ ਇੰਦਰਜੀਤ ਕੁਮਾਰ ਨੇ ਦੱਸਿਆ ਹੈ ਕਿ ਕੈਂਪ ਵਿਚ ਸਿਖਲਾਈ ਦੋਰਾਨ ਨੋਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨ ਇਸ ਮੋਬਾਇਲ ਨੰ: 90415-8978, 78371-08092,98774-80077,98885-16122ਤੇ ਜਾਂ  ਸੀ.ਪਾਈਟ ਕੈਂਪ ਮਾਰਫਤ ਸ਼ਿਵਾਲਿਕ ਕਾਲਜ ਮੋਜੋਵਾਲ ਨਯਾ ਨੰਗਲ ਵਿਚ ਨਿੱਜੀ ਤੌਰ ਤੇ ਆ ਕੇ ਹੋਰ ਵੇਰਵੇ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।