ਐਸ.ਡੀ.ਐਮ. ਜਲਾਲਾਬਾਦ ਨੇ ਹੜ੍ਹਾਂ ਦੀ ਤਾਜਾ ਸਥਿਤੀ ਸਬੰਧੀ ਅਧਿਕਾਰੀਆਂ ਨਾਲ ਬੈਠਕ

20

ਜਲਾਲਾਬਾਦ 2 ਸਤੰਬਰ 2025 AJ DI Awaaj

Punjab Desk : ਐਸ.ਡੀ.ਐਮ. ਜਲਾਲਾਬਾਦ ਸ੍ਰੀ ਕੰਵਰਜੀਤ ਸਿੰਘ ਮਾਨ ਨੇ ਹੜ੍ਹਾਂ ਦੀ ਤਾਜਾ ਸਥਿਤੀ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਹਿਸਿਆਂ ਵਿਚ ਭਾਰੀ ਬਾਰਿਸ਼ਾ ਕਰਕੇ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੈ, ਇਸ ਕਰਕੇ ਸਬੰਧਤ ਅਧਿਕਾਰੀ ਸਥਿਤੀ ਤੇ ਨਜਰ ਬਣਾਈ ਰੱਖਣ ਤਾਂ ਜੋ ਸਥਿਤੀ ਨਾਲ ਨਿਪਟਣ ਲਈ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।
ਮੀਟਿੰਗ ਦੌਰਾਨ ਸ੍ਰੀ ਮਾਨ ਨੇ ਕਿਹਾ ਕਿ ਪਾਣੀ ਦੇ ਪੱਧਰ ਵੱਧਣ ਕਰਕੇ ਢਾਣੀ ਨੱਥਾ, ਢਾਣੀ ਬਚਨ ਸਿੰਘ ਆਦਿ ਇਲਾਕਿਆਂ ਵਿਚ ਆਵਾਜਾਈ ਸੰਪਰਕ ਪ੍ਰਭਾਵਿਤ ਜਰੂਰ ਹੋਇਆ ਹੈ, ਪਰ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਪਿੰਡ ਦੇ ਲੋਕਾਂ ਲਈ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦਾ ਪਿੰਡਾਂ ਨਾਲ ਰਾਬਤਾ ਕਾਇਮ ਹੈ ਤੇ ਪਾਣੀ ਦੀ ਮਾਰ ਹੇਠ ਪਿੰਡਾਂ ਤੇ ਢਾਣੀਆਂ ਵਿਚ ਨਿਰਵਿਘਨ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਜਲਾਲਾਬਾਦ ਦੇ ਪ੍ਰਭਾਵਿਤ ਪਿੰਡਾਂ ਤੇ ਢਾਣੀਆਂ ਵਿਚ ਰਾਸ਼ਨ ਕਿੱਟਾਂ, ਹਰਾ ਚਾਰਾ, ਫੀਡ, ਤਰਪਾਲਾਂ ਆਦਿ ਹੋਰ ਜਰੂਰੀ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਵਿਚ ਕੋਈ ਕੁਤਾਹੀ ਨਾ ਵਰਤੀ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਉਣ ਵਾਲੇ 2-3 ਦਿੰਨ ਬਾਰਿਸ਼ਾਂ ਦੀ ਸੰਭਾਵਨਾ ਹੋਣ ਕਰਕੇ ਸਥਿਤੀ *ਤੇ ਨੇੜੇ ਹੋ ਕੇ ਨਿਗਰਾਨੀ ਰੱਖੀ ਜਾਵੇ ਤੇ ਕਿਸੇ ਪ੍ਰਕਾਰ ਦੀ ਡਿਉਟੀ ਵਿਚ ਅਣਗਹਿਲੀ ਨਾ ਕੀਤੀ ਜਾਵੇ।
ਇਸ ਮੌਕੇ ਨਾਇਬ ਤਹਿਸੀਲਦਾਰ ਮੈਡਮ ਸ਼ਾਨੂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।