ਯੂਪੀ 23 Mar 2026 AJ DI Awaaj
National Desk : ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਵਿੱਚ ਐਸਡੀਐਮ ਪਤੀ-ਪਤਨੀ ਵਿਚਕਾਰ ਚੱਲ ਰਿਹਾ ਵਿਵਾਦ ਹੁਣ ਕਾਨੂੰਨੀ ਰੂਪ ਧਾਰ ਚੁੱਕਾ ਹੈ। ਮਾਮਲਾ ਘਰੇਲੂ ਤਕਰਾਰ ਤੋਂ ਬਾਹਰ ਨਿਕਲ ਕੇ ਪੁਲਿਸ ਥਾਣੇ ਤੱਕ ਪਹੁੰਚ ਗਿਆ ਹੈ।
ਐਸਡੀਐਮ ਦਿਵਿਆ ਓਝਾ ਨੇ ਆਪਣੇ ਪਿਤਾ ਰਾਹੀਂ ਪਤੀ ਐਸਡੀਐਮ ਅਨੁਪਮ ਮਿਸ਼ਰਾ ਖ਼ਿਲਾਫ਼ ਪ੍ਰਤਾਪਗੜ੍ਹ ਦੇ ਮਹਿਲਾ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤ ਵਿੱਚ ਦਾਜ ਦੀ ਵੱਡੀ ਮੰਗ, ਸਰੀਰਕ ਤੇ ਮਾਨਸਿਕ ਪੀੜਨਾ ਅਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ। ਨਾਲ ਹੀ, ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ਵੀ ਦਰਜ ਕੀਤੇ ਗਏ ਹਨ।
ਸ਼ਿਕਾਇਤ ਮੁਤਾਬਕ, ਵਿਆਹ ਸਮੇਂ ਕਰੋੜਾਂ ਰੁਪਏ ਦੇ ਦਾਜ ਦੀ ਮੰਗ ਕੀਤੀ ਗਈ ਸੀ, ਜਿਸ ਵਿੱਚ ਨਕਦ ਰਕਮ, ਗਹਿਣੇ ਅਤੇ ਹੋਰ ਕੀਮਤੀ ਸਮਾਨ ਸ਼ਾਮਲ ਸੀ। ਦੋਵਾਂ ਦਾ ਵਿਆਹ 2020 ਵਿੱਚ ਹੋਇਆ ਸੀ।
ਦੂਜੇ ਪਾਸੇ, ਅਨੁਪਮ ਮਿਸ਼ਰਾ ਦੀ ਮਾਂ ਵੱਲੋਂ ਵੀ ਚੰਦੌਲੀ ਦੇ ਅਲੀਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਵਿੱਚ ਉਹਨਾਂ ਨੇ ਆਪਣੀ ਨੂੰਹ ਅਤੇ ਉਸਦੇ ਪਰਿਵਾਰ ’ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ।
ਇਸ ਦੋਹਾਂ ਪਾਸਿਆਂ ਵੱਲੋਂ ਲਗੇ ਦੋਸ਼ਾਂ ਕਾਰਨ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੁਲਿਸ ਵੱਲੋਂ ਦੋਵਾਂ ਪੱਖਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।














