ਸਾਬੂਆਣਾ ਡੇਰੇ ਪਹੁੰਚੀ ਖੁਸ਼ਬੂ ਸਾਵਨਸੁਖਾ, ਸੰਤਾਂ ਤੋਂ ਲਿਆ ਆਸ਼ੀਰਵਾਦ – ਮਨ ਨੂੰ ਮਿਲੀ ਸ਼ਾਂਤੀ

72

ਫਾਜ਼ਿਲਕਾ 23 ਜੂਨ 2025 AJ DI Awaaj

Punjab Desk : ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮਪਤਨੀ ਖੁਸ਼ਬੂ ਸਾਵਣਸੁਖਾ ਸਵਨਾ ਨੇ ਸਾਬੂਆਣਾ ਡੇਰੇ ਵਿੱਚ ਪਹੁੰਚ  ਸੰਤਾ ਦਾ ਆਸ਼ੀਰਵਾਦ ਲਿਆ ਤੇ ਆਪਦੇ ਆਪ ਨੁੰ ਖੁਸ਼ਨਸੀਬ ਵੀ ਦੱਸਿਆ। ਉਨ੍ਹਾਂ ਕਿਹਾ ਕਿ ਡੇਰੇ ਵਿਖੇ ਭੰਡਾਰੇ ਦਾ ਦਿਨ ਸੀ ਤੇ ਉਹ ਇਸ ਭਾਗਾਂ ਵਾਲੇ ਦਿਨ ਸੰਤਾਂ ਦਾ ਅਸ਼ੀਰਵਾਦ ਲੈਣ ਪਹੁੰਚੇ।
ਸੰਤ ਬਾਬਾ ਭੈਰਵ ਨਾਥ ਤੇ ਹੋਰਨਾਂ ਸੰਤ ਜੋ ਕਿ ਪਿਛਲੇ 11 ਦਿਨਾਂ ਤੋਂ ਸਮਾਧੀ *ਤੇ ਬੈਠੇ ਸਨ। ਉਨ੍ਹਾਂ ਕਿਹਾ ਕਿ ਸੰਤਾਂ ਦੀ ਸੰਗਤ ਵਿਚ ਰਹਿ ਕੇ ਜਿਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਥੇ ਧਰਮ ਨਾਲ ਜੁੜੇ ਰਹਿਣ ਦਾ ਅਵਸਰ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸੰਤਾਂ ਦੇ ਗਿਆਨ ਤੋਂ ਪ੍ਰੇਰਿਤ ਹੋ ਕੇ ਉਹ ਆਪਣੇ ਆਪ ਨੂੰ ਸਕਾਰਾਤਮਕ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਤਾਂ ਦੇ ਸ਼ਬਦਾਂ, ਵਚਨਾਂ ਤੇ ਗਿਆਨ ਸਦਕਾ ਚੰਗੇ ਸੰਸਕਾਰਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਨੌਜਵਾਨ ਵੀ ਸਹੀ ਰਾਹੇ ਪੈਦੇ ਹਨ।
ਉਨ੍ਹਾਂ ਨੌਜਵਾਨਾਂ ਨੁੰ ਅਪੀਲ ਕੀਤੀ ਕਿ ਉਹ ਵੀ ਨ਼ਸ਼ਿਆਂ ਜਿਹੀਆਂ ਮਾੜੀਆਂ ਕੁਰੀਤੀਆਂ ਤੋਂ ਦੂਰ ਰਹਿ ਕੇ ਸਕਾਰਾਤਮਕ ਗਤੀਵਿਧੀਆਂ ਨਾਲ ਜੁੜਨ ਤੇ ਸਹੀ ਦਿਸ਼ਾ ਵੱਲ ਆਪਣੀ ਐਨਰਜੀ ਨੂੰ ਲਗਾਉਣ।
ਇਸ ਮੌਕੇ ਸੰਦੀਪ ਚਲਾਣਾ, ਬਿਟੂ ਸੇਤੀਆ, ਸੁਰਜ ਸੇਤੀਆ, ਅਲਕਾ ਜੁਨੇਜਾ,ਸੋਮਾ ਰਾਣੀ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।