31 ਦਸੰਬਰ, 2025 ਅਜ ਦੀ ਆਵਾਜ਼
Bollywood Desk: ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਮਨ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸੋਮਵਾਰ ਨੂੰ 26 ਸਾਲਾ ਕੰਨੜ ਟੈਲੀਵਿਜ਼ਨ ਅਦਾਕਾਰਾ ਨੰਦਿਨੀ ਸੀ.ਐੱਮ. ਨੇ ਬੈਂਗਲੁਰੂ ਸਥਿਤ ਆਪਣੇ ਪੇਇੰਗ ਗੈਸਟ (PG) ਨਿਵਾਸ ਵਿੱਚ ਕਥਿਤ ਤੌਰ ‘ਤੇ ਖ਼ੁਦ/ਕੁਸ਼ੀ ਕਰ ਲਈ। ਪੁਲਿਸ ਨੂੰ ਮੌਕੇ ਤੋਂ ਇੱਕ ਸੁ/ਸਾਈਡ ਨੋਟ ਵੀ ਮਿਲਿਆ ਹੈ।
ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ, ਸੁ/ਸਾਈਡ ਨੋਟ ਵਿੱਚ ਅਦਾਕਾਰਾ ਨੇ ਮਾਨਸਿਕ ਤਣਾਅ ਅਤੇ ਨਿੱਜੀ ਮੁਸ਼ਕਲਾਂ ਦਾ ਜ਼ਿਕਰ ਕੀਤਾ ਹੈ। ਨੋਟ ਅਨੁਸਾਰ, ਉਹ ਵਿਆਹ ਜਾਂ ਸਰਕਾਰੀ ਨੌਕਰੀ ਕਰਨ ਦੀ ਬਜਾਇ ਆਪਣਾ ਐਕਟਿੰਗ ਕਰੀਅਰ ਜਾਰੀ ਰੱਖਣਾ ਚਾਹੁੰਦੀ ਸੀ, ਜਦਕਿ ਪਰਿਵਾਰ ਉਸ ਤੋਂ ਵਿਆਹ ਕਰਕੇ “ਸੈਟਲ” ਹੋਣ ਦੀ ਉਮੀਦ ਕਰਦਾ ਸੀ। ਇਸ ਕਾਰਨ ਉਹ ਕਾਫ਼ੀ ਦਬਾਅ ਮਹਿਸੂਸ ਕਰ ਰਹੀ ਸੀ।
ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚ ਕੇ ਅਦਾਕਾਰਾ ਦੀ ਲਾਸ਼ ਖਿੜਕੀ ਦੀ ਗਰਿੱਲ ਨਾਲ ਦੁਪੱਟੇ ਦੇ ਸਹਾਰੇ ਲਟਕੀ ਹੋਈ ਮਿਲੀ। ਮਾਮਲੇ ‘ਚ ਅਪ੍ਰਾਕਿਰਤਿਕ ਮੌਤ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫ਼ਿਲਹਾਲ ਕਿਸੇ ਸਾਜ਼ਿਸ਼ ਦੇ ਅਸਾਰ ਨਹੀਂ ਮਿਲੇ ਹਨ, ਹਾਲਾਂਕਿ ਜਾਂਚ ਜਾਰੀ ਹੈ।
ਨੋਟ: ਜੇ ਤੁਸੀਂ ਜਾਂ ਤੁਹਾਡੇ ਜਾਣ-ਪਛਾਣ ‘ਚ ਕੋਈ ਵਿਅਕਤੀ ਮਾਨਸਿਕ ਤਣਾਅ ਜਾਂ ਨਿਰਾਸ਼ਾ ਨਾਲ ਜੂਝ ਰਿਹਾ ਹੈ, ਤਾਂ ਮਦਦ ਲਈ ਸਥਾਨਕ ਹੈਲਪਲਾਈਨ ਜਾਂ ਕਿਸੇ ਭਰੋਸੇਯੋਗ ਵਿਅਕਤੀ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ।














