09 ਦਸੰਬਰ, 2025 ਅਜ ਦੀ ਆਵਾਜ਼
Bollywood Desk: ਪਟਿਆਲਾ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਵੱਡਾ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਵਾਣ ਬਾਜ਼ਾਰ ਦੇ ਦੁਕਾਨਦਾਰਾਂ ਨੇ ਸ਼ੂਟਿੰਗ ਦਾ ਜ਼ਬਰਦਸਤ ਵਿਰੋਧ ਕੀਤਾ। ਗੱਲ ਇਹ ਸੀ ਕਿ ਫਿਲਮ ਦੇ ਇਕ ਸੀਨ ਲਈ ਪੁਰਾਣੇ ਪਟਿਆਲਾ ਬਾਜ਼ਾਰ ਨੂੰ ਪਾਕਿਸਤਾਨ ਦੇ ਰੂਪ ਵਿਚ ਦਰਸਾਇਆ ਗਿਆ ਅਤੇ ਉਰਦੂ ਵਿੱਚ ਬੋਰਡ ਲਗਾਏ ਗਏ। ਇਹ ਦ੍ਰਿਸ਼ 1947 ਦੀ ਵੰਡ ਨਾਲ ਸਬੰਧਿਤ ਸੀ, ਜਿਸ ਕਾਰਨ ਸਥਾਨਕ ਲੋਕ ਅਤੇ ਦੁਕਾਨਦਾਰ ਕਾਫੀ ਨਾਰਾਜ਼ ਹੋਏ। ਦੁਕਾਨਦਾਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਬੋਰਡ ਤੋੜੇ ਗਏ ਅਤੇ ਉਨ੍ਹਾਂ ਦੀ ਇਜਾਜ਼ਤ ਬਿਨਾਂ ਛੱਤਾਂ ’ਤੇ ਚੜ੍ਹ ਕੇ ਸੈੱਟ ਤਿਆਰ ਕੀਤਾ ਗਿਆ। ਬਾਜ਼ਾਰ ਨੂੰ ਬੈਰੀਕੇਡ ਕਰਕੇ ਬੰਦ ਕਰ ਦਿੱਤਾ ਗਿਆ, ਜਿਸ ਕਰਕੇ ਦੁਕਾਨਦਾਰ ਆਪਣੀਆਂ ਦੁਕਾਨਾਂ ਨਹੀਂ ਖੋਲ੍ਹ ਸਕੇ ਅਤੇ ਗਾਹਕਾਂ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਗਿਆ। ਇਸਨਾਲ ਨਾਰਾਜ਼ ਦੁਕਾਨਦਾਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਸ਼ੂਟਿੰਗ ਟੀਮ ਨੇ ਨਾ ਤਾਂ ਉਨ੍ਹਾਂ ਨਾਲ ਕੋਈ ਸਲਾਹ ਕੀਤੀ ਅਤੇ ਨਾ ਹੀ ਗੋਲੀਬਾਰੀ ਵਾਲੇ ਦ੍ਰਿਸ਼ ਬਾਰੇ ਸੂਚਿਤ ਕੀਤਾ। ਦਿਲਜੀਤ ਦੀ ਇਹ ਫਿਲਮ ਇਸ ਵੇਲੇ ਪਟਿਆਲਾ ਦੀਆਂ ਵਿਰਾਸਤੀ ਇਮਾਰਤਾਂ ਸਮੇਤ ਕਿਲ੍ਹਾ ਮੁਬਾਰਕ ਵਿੱਚ ਵੀ ਫਿਲਮਾਈ ਜਾ ਰਹੀ ਹੈ।














