‘ਰੋਹੁ’ ਨੂੰ ਪੰਜਾਬ ਦੀ ਰਾਜ ਮੱਛੀ ਘੋਸ਼ਿਤ ਕੀਤਾ ਗਿਆ, ਐਲਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ।

11

1November 2025 Aj Di Awaaj

Punjab Desk ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਰੋਹੂ (ਲਾਬੇਓ ਰੋਹਿਤਾ) ਨੂੰ ਪੰਜਾਬ ਦੀ ਰਾਜ ਮੱਛੀ ਘੋਸ਼ਿਤ ਕੀਤਾ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਦਾ ਜਲ ਖੇਤਰ ਲਗਾਤਾਰ ਤਰੱਕੀ ਕਰ ਰਿਹਾ ਹੈ। ਇਸ ਵੇਲੇ ਰਾਜ ਵਿੱਚ 43,683 ਏਕੜ ਜ਼ਮੀਨ ‘ਤੇ ਮੱਛੀ ਪਾਲਣ ਕੀਤਾ ਜਾ ਰਿਹਾ ਹੈ, ਜਿਸ ਨਾਲ ਸਾਲਾਨਾ ਕਰੀਬ 2,00,000 ਮੈਟਰਿਕ ਟਨ ਮੱਛੀ ਦਾ ਉਤਪਾਦਨ ਹੁੰਦਾ ਹੈ। ਇਸ ਉਤਪਾਦਨ ਵਿੱਚ ਸਿਰਫ਼ ਰੋਹੂ ਮੱਛੀ ਦਾ ਹੀ 42,353 ਮੈਟਰਿਕ ਟਨ (21.8 ਫੀਸਦੀ) ਯੋਗਦਾਨ ਹੈ। ਆਪਣੀਆਂ ਪੋਸ਼ਟਿਕ ਖੂਬੀਆਂ ਕਾਰਨ ਰੋਹੂ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਹੋਰ ਸੂਬਿਆਂ ਵਿੱਚ ਵੀ ਅਹਿਮ ਭੋਜਨ ਵਜੋਂ ਮੰਨੀ ਜਾਂਦੀ ਹੈ। ਰੋਹੂ ਨੂੰ ਰਾਜ ਮੱਛੀ ਐਲਾਨੇ ਜਾਣ ‘ਤੇ ਮੰਤਰੀ ਨੇ ਮੱਛੀ ਪਾਲਣ ਵਿਭਾਗ ਅਤੇ ਇਸ ਨਾਲ ਜੁੜੇ ਸਹਿਯੋਗੀਆਂ ਨੂੰ ਵਧਾਈ ਦਿੱਤੀ।