ਅੱਜ ਦੀ ਆਵਾਜ਼ | 09 ਅਪ੍ਰੈਲ 2025
ਬੁੱਧਵਾਰ ਨੂੰ ਰੋਹਤਕ ਦੇ ਰਾਸ਼ਟਰੀ ਰਾਜਮਾਰਗ 44 ‘ਤੇ ਦੋ ਵੱਡੇ ਹਾਦਸੇ ਹੋਏ। ਪਹਿਲੇ ਹਾਦਸੇ ‘ਚ ਇੱਕ ਕਾਰ ਚਾਲਕ, ਜੋ ਦਫ਼ਤਰ ਜਾ ਰਿਹਾ ਸੀ, ਰਸਤੇ ਵਿਚ ਆਏ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਕਾਰ ਉਲਟ ਗਈ। ਕਾਰ ਚਾਰ–ਪੰਜ ਵਾਰੀ ਘੁੰਮ ਗਈ ਪਰ ਦੋਵੇਂ ਨੌਜਵਾਨ ਸੁਰੱਖਿਅਤ ਬਚ ਗਏ।
ਦੂਜੇ ਹਾਦਸੇ ‘ਚ ਇਕ ਉੱਚ ਗਤੀ ਵਾਲੇ ਕੈਂਟਰ ਨੇ ਇੱਟਾਂ ਨਾਲ ਲਦੀ ਟਰੈਕਟਰ-ਟਰਾਲੀ ਨੂੰ ਪਿੱਛੋਂ ਟੱਕਰ ਮਾਰੀ। ਟਰਾਲੀ ਹਾਈਵੇਅ ‘ਤੇ ਪਲਟ ਗਈ ਅਤੇ ਤਕਰੀਬਨ 3000 ਇੱਟਾਂ ਸੜਕ ‘ਤੇ ਫੈਲ ਗਈਆਂ। ਡਰਾਈਵਰ ਸੁਰੱਖਿਅਤ ਰਿਹਾ ਪਰ ਕੈਂਟਰ ਚਾਲਕ ਮੌਕੇ ਤੋਂ ਭੱਜ ਗਿਆ। ਦੋਵੇਂ ਮਾਮਲਿਆਂ ‘ਚ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸੇ ਵੀ ਵਿਅਕਤੀ ਨੂੰ ਗੰਭੀਰ ਸੱਟ ਨਹੀਂ ਲੱਗੀ।
