ਸਿੱਧ ਸੂਫੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦੇਹਾਂਤ, ਪਰਿਵਾਰ ’ਚ ਸੋਗ ਦੀ ਲਹਿਰ
ਅੱਜ ਦੀ ਆਵਾਜ਼ | 11 ਅਪ੍ਰੈਲ 2025 ਜਲੰਧਰ, ਪੰਜਾਬ – ਭਾਜਪਾ ਦੇ ਸੰਸਦ ਮੈਂਬਰ ਅਤੇ ਮਸ਼ਹੂਰ ਸੂਫੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 62 ਸਾਲ ਦੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਪੀੜਤ ਸੀ। ਰੇਸ਼ਮ ਕੌਰ ਨੂੰ ਜਲੰਧਰ ਦੇ ਟੈਗੋਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਆਪਣੀ ਆਖਰੀ ਸਾਹ ਲਿਆ।
ਅੰਤਿਮ ਦਰਸ਼ਨਾਂ ਲਈ ਸ਼ਰਧਾਂਜਲੀ ਦਿੰਦੇ ਹੋਏ ਸਿਤਾਰੇ
ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਕਈ ਸਿਆਸੀ ਨੇਤਾ ਤੇ ਪੰਜਾਬੀ ਸੰਗੀਤ-ਫਿਲਮ ਇੰਡਸਟਰੀ ਦੇ ਸਿਤਾਰੇ ਹਾਜ਼ਰ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਰਿਵਾਰ ਨਾਲ ਸੋਗ ਸਾਂਝਾ ਕੀਤਾ।
ਪਾਰਿਵਾਰਕ ਰਿਸ਼ਤੇ ਅਤੇ ਜ਼ਿੰਦਗੀ
ਹੰਸ ਰਾਜ ਹੰਸ ਦਾ ਵਿਆਹ 18 ਅਪ੍ਰੈਲ 1984 ਨੂੰ ਰੇਸ਼ਮ ਕੌਰ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਹਨ – ਨਵਰਾਜ ਹੰਸ, ਜੋ ਕਿ ਗਾਇਕ ਹੈ, ਅਤੇ ਯੁਵਰਾਜ ਹੰਸ, ਜੋ ਕਿ ਅਭਿਨੇਤਾ ਹੈ। ਹੰਸ ਰਾਜ ਹੰਸ ਦੀ ਪਰਿਵਾਰਕ ਰਿਸ਼ਤੇਦਾਰੀ ਮਸ਼ਹੂਰ ਗਾਇਕ ਦਲਰ ਮਹਿੰਦੀਆ ਨਾਲ ਵੀ ਹੈ – ਦਲਰ ਮਹਿੰਦੀਆ ਦੀ ਧੀ ਅਜੀਤ ਕੌਰ ਦਾ ਵਿਆਹ ਹੰਸ ਰਾਜ ਹੰਸ ਦੇ ਪਰਿਵਾਰ ਵਿੱਚ ਹੋਇਆ।

ਪੰਜਾਬੀ ਗਕਾ ਕੌਰ-ਬੀ ਰੇਸ਼ਮ ਕੌਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ.
ਹੰਸ ਰਾਜ ਹੰਸ ਦੀ ਰਾਜਨੀਤਿਕ ਅਤੇ ਸੰਗੀਤਕ ਯਾਤਰਾ
ਹੰਸ ਰਾਜ ਹੰਸ ਪੰਜਾਬ ਦੇ ਸ਼ਾਫਪੁਰ ਪਿੰਡ ਦੇ ਰਹਿਣ ਵਾਲੇ ਹਨ। ਉਹ ਇੱਕ ਪ੍ਰਸਿੱਧ ਸੂਫੀ ਗਾਇਕ ਹੋਣ ਦੇ ਨਾਲ-ਨਾਲ 2009 ਤੋਂ ਰਾਜਨੀਤਿਕ ਜ਼ਿੰਦਗੀ ਵਿੱਚ ਵੀ ਸ਼ਾਮਲ ਹੋਏ। ਪਹਿਲਾਂ ਅਕਾਲੀ ਦਲ, ਫਿਰ ਕਾਂਗਰਸ ਅਤੇ ਆਖ਼ਿਰਕਾਰ ਭਾਜਪਾ ਵਿੱਚ ਰਹੇ। 2019 ਦੀਆਂ ਚੋਣਾਂ ਵਿੱਚ ਉਹ ਦਿੱਲੀ ਪੱਛਮ ਤੋਂ ਸੰਸਦ ਮੈਂਬਰ ਬਣੇ। 2024 ਦੀਆਂ ਚੋਣਾਂ ਵਿੱਚ ਫਰੀਦਕੋਟ ਤੋਂ ਉਮੀਦਵਾਰ ਰਹੇ ਪਰ ਸਰਬਜੀਤ ਸਿੰਘ ਖਾਲਸਾ ਕੋਲੋਂ ਹਾਰ ਗਏ।
ਉਨ੍ਹਾਂ ਨੂੰ 2008 ਵਿੱਚ ਸੰਗੀਤ ਦੇ ਖੇਤਰ ਵਿੱਚ ਯੋਗਦਾਨ ਲਈ ਪਦਮ ਸ਼੍ਰੀ ਨਾਲ ਨਵਾਜਿਆ ਗਿਆ।
ਰੇਸ਼ਮ ਕੌਰ ਦੇ ਚਲੇ ਜਾਣ ਨਾਲ ਹੰਸ ਰਾਜ ਹੰਸ ਦੇ ਪਰਿਵਾਰ ‘ਚ ਗਹਿਰਾ ਦੁੱਖ ਹੈ। ਮਾਂ ਦੇ ਵਿਛੋੜੇ ਨਾਲ ਨਵਰਾਜ ਅਤੇ ਯੁਵਰਾਜ ਹੰਸ ਵੀ ਬਹੁਤ ਭਾਵੁਕ ਹੋਏ।
