ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ

29

ਫਿਰੋਜ਼ਪੁਰ 13 ਅਕਤੂਬਰ 2025 AJ DI Awaaj

Punjab Desk :  ਅਖਿਲ ਭਾਰਤੀ ਵਿਦਿਆਰਥੀ ਪ੍ਰੀਸਦ ਇਕਾਈ ਫਿਰੋਜਪੁਰ ਵਲੋ ਹੜ੍ਹਾ ਦੀ ਮਾਰ ਝੱਲ ਰਹੇ ਪਿੰਡ ਰਾਦਲ ਕੇ ਨੇੜੇ ਕੋਟ ਬੁੱਢਾ ਪੁਲ ਫਿਰੋਜਪੁਰ ਵਾਸੀਆ ਨੂੰ ਘਰੈਲੂ ਰਾਹਤ ਸਮੱਗਰੀ ਵੰਡੀ ਗਈ ਜਿਸ ਵਿੱਚ ਤਰਪੈਲਾ, ਕੰਬਲ, ਲੇਡੀਜ ਸੂਟ,ਖੇਸ, ਟਿਫਨ ਬੋਕਸ ਅਤੇ ਚੱਪਲਾ ਆਦਿ ਦੀਆ ਲਗਭਗ 100 ਕਿੱਟਾ ਜਰੂਰਤਮੰਦ ਪਰਿਵਾਰਾ ਨੂੰ ਵੰਡੀਆ ਗਈਆ, ਇਸ ਮੌਕੇ ਤੇ ਡਾ: ਧੀਰਜ ਦੇਵਗਨ ਨਗਰ ਪ੍ਰਧਾਨ ਏ ਬੀ ਵੀ ਪੀ ਫਿਰੋਜਪੁਰ ਵਲੋ ਫਰੀ ਹੋਮਿਉਪੈਥਿਕ ਕੈਂਪ ਵੀ ਲਗਾਇਆ ਜਿਸ ਵਿੱਚ 150 ਦੇ ਕਰੀਬ ਮਰੀਜਾ ਨੂੰ ਫਰੀ ਦਵਾਈਆ ਵੀ ਵੰਡੀਆ ਗਈਆ। ਏ.ਬੀ.ਵੀ.ਪੀ. ਵਲੋ ਵਿਸੇਸ ਤੌਰ ਤੇ ਸੂਬਾ ਸਗੰਠਨ ਸਕੱਤਰ ਸਮਸੇਰ ਸਿੰਘ ਅਤੇ ਐਨ ਈ ਸੀ ਮੈਬਰ ਅਰਚਿਤ ਚੋਧਰੀ ਵਲੋ ਆਪਣੀ ਨਿਗਰਾਨੀ ਹੇਠ ਸਮਾਨ ਦੀ ਵੰਡ ਕੀਤੀ ਗਈ । ਸੂਬਾ ਸਗੰਠਨ ਸਕਤਰ ਵਲੋ ਮੌਕੇ ਦੱਸਿਆ ਗਿਆ ਕਿ ਜਲਦ ਹੀ ਫਿਰੋਜਪੁਰ ਅਧੀਨ ਹੜ੍ਹ ਪ੍ਰਭਾਵਿਤ ਖੇਤਰਾ ਦਾ ਦੌਰਾ ਕੀਤਾ ਜਾਵੇਗਾ ਅਤੇ ਹੋਰ ਵੀ ਜਰੂਰਤਮੰਦ ਪਰਿਵਾਰਾ ਨੂੰ ਰਾਹਤ ਸਮੱਗਰੀ ਦੀਆ ਕਿੱਟਾ ਵੰਡੀਆ ਜਾਣਗੀਆ । ਇਸ ਮੌਕੇ ਤੇ ਵਿਵਸਥਾ ਪ੍ਰਮੁੱਖ ਸਤਵਿੰਦਰ ਸਿੰਘ ਸਮਰਾ, ਜਿਲ੍ਹਾ ਪ੍ਰਮੁੱਖ ਦਿਨੇਸ ਸਰਮਾ, ਬਾਬਾ ਬਲਵਿੰਦਰ ਸਿੰਘ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਰਹੇ ।