ਵਾਰਡ ਰੱਖਿਆ ਕਮੇਟੀਆਂ ਪੁਲਿਸ ਨਾਲ ਮਿਲ ਕੇ ਕਰਨਗੀਆਂ ਕੰਮ

52

ਅੰਮ੍ਰਿਤਸਰ 25 ਸਤੰਬਰ 2025 Aj Di Awaaj

Punjab Desk : ਪੰਜਾਬ ਸਰਕਾਰ ਦੀਆ ਹਦਾਇਤਾ ਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਹਰੇਕ ਵਾਰਡ ਵਿਚ ਰੱਖਿਆ ਕਮੇਟੀਆਂ ਬਣਾਈਆਂ  ਗਈਆਂ ਹਨ, ਜੋ ਪੁਲਿਸ ਦੀ ਸਹਾਇਤਾ ਕਰਨਗੀਆਂ ਅਤੇ ਆਪੋ ਆਪਣੇ ਵਾਰਡ ਵਿਚ ਨਸ਼ੇ ਨੂੰ ਰੋਕਣ ਦੇ ਉਪਰਾਲੇ ਕਰਨਗੀਆਂ। ਇਸ ਸਬੰਧੀ ਮੀਟਿੰਗ ਕਰਦੇ ਹੋਏ ਹਲਕਾ ਦੱਖਣੀ ਦੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਵਾਰਡ ਕਮੇਟੀਆਂ ਦੇ ਮੈਬਰਾਂ ਦੀ ਪੁਲਿਸ ਵਲੋ ਜਾਂਚ ਕਰਕੇ ਇਹ ਕੰਮ ਜ਼ਲਦ ਮੁਕੰਮਲ ਕੀਤਾ ਜਾਵੇ । ਉਨ੍ਹਾਂ ਹਲਕਾ ਦੱਖਣੀ ਦੇ ਕੋਆਡੀਨੇਟਰ ਮਨਜੀਤ ਸਿੰਘ ਜੀ ਨੂੰ ਕਿਹਾ ਕਿ ਇਸ ਕੰਮ ਵਿੱਚ ਪੁਲਿਸ ਦਾ ਅਤੇ ਪ੍ਰਸ਼ਾਸ਼ਨ ਦਾ ਸਹਿਯੋਗ ਦੇ ਕੇ ਇਸ ਕੰਮ ਨੂੰ ਮੁਕਮੰਲ ਕੀਤਾ ਜਾਵੇ।

    ਇਸ ਮੌਕੇ ਹਲਕਾ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ  ਨੇ ਦੱਸਿਆ ਕਿ ਕਮੇਟੀਆ ਦਾ ਕੰਮ ਮੁਕਮੰਲ ਹੋਣ ਤੋ  ਬਾਅਦ ਸਾਰੇ ਮੈਬਰਾਂ ਦੇ ਪਹਿਚਾਣ ਪੱਤਰ ਤਿਆਰ ਕਰਕੇ ਦਿੱਤੇ ਜਾਣਗੇ।

                                ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਹਲਕਾ ਅੰਮ੍ਰਿਤਸਰ ਦੱਖਣੀ ਦੀਆ 16 ਵਾਰਡਾ ਦੀਆ ਵਾਰਡ ਰੱਖਿਆ ਕਮੇਟੀਆ ਬਣਾਉਣ ਦੀਆ ਮੀਟਿੰਗਾ 24 ਅਗਸਤ ਤੱਕ ਮੁਕਮੰਲ ਕਰ ਲਈਆ ਸਨ ਜਿਸਦਾ ਖਰੜਾ ਤਿਆਰ ਕਰਕੇ ਹਲਕਾ ਏ.ਡੀ.ਸੀ.ਪੀ ਸ੍ਰੀ ਵਿਸ਼ਾਲਜੀਤ ਸਿੰਘ ਅਤੇ ਏ.ਸੀ.ਪੀ ਪਰਵੇਸ਼ ਚੌਪੜਾ ਜੀ ਨੂੰ ਮੌਕੇ ਤੇ ਸੌਪ ਦਿੱਤਾ ਗਿਆ । ਇਸ ਮੌਕੇ ਏ.ਡੀ.ਸੀ.ਪੀ ਵਿਸ਼ਾਲਜੀਤ ਸਿੰਘ ਜੀ ਨੇ ਦੱਸਿਆ ਕਿ ਆਉਦੇ ਦਿਨਾ ਵਿੱਚ 16 ਵਾਰਡਾ ਦੀਆ ਕਮੇਟੀਆ ਦੇ ਮੈਬਰਾਂ ਦੀ ਜਾਂਚ-ਪੜਤਾਲ ਕਰਕੇ ਇਹ ਲਿਸਟਾ ਵਾਪਿਸ ਸੌਪ ਦਿੱਤੀਆ ਜਾਣਗੀਆ। ਇਸ ਮੌਕੇ ਇੰਚਾਰਜ ਸ੍ਰੀ ਸੰਜੀਵ ਕਾਲੀਆ ਜੀ ਨੇ ਦੱਸਿਆ ਕਿ ਆਉਦੇ ਦਿਨਾ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ਲੈ ਕੇ ਇਹ ਕਮੇਟੀਆ ਦਾ ਕੰਮ ਮੁਕਮੰਲ ਕਰ ਦਿੱਤਾ ਜਾਵੇਗਾ। ਇਸ ਮੌਕੇ ਐਸ.ਐਚ.ਓ ਮੈਡਮ ਰਜਵੰਤ ਕੌਰ, ਐਸ.ਐਚ.ਓ ਰਜਿੰਦਰ ਸਿੰਘ, ਐਸ.ਐਚ.ਓ ਲਵਪ੍ਰੀਤ ਸਿੰਘ, ਉਪ ਕੌਆਰਡੀਨੇਟਰ ਰਵਿੰਦਰ ਸਿੰਘ ਅਤੇ ਬਲਬੀਰ ਸਿੰਘ ਕਪੂਰ ਅਤੇ ਨਵਨੀਤ ਸ਼ਰਮਾ ਹਾਜ਼ਰ ਸਨ।