ਸ੍ਰੀ ਮੁਕਤਸਰ ਸਾਹਿਬ, 13 ਅਗਸਤ 2025 AJ DI Awaaj
Punjab Desk : ਵਧੀਕ ਡਿਪਟੀ ਕਮਿਸ਼ਨਰ (ਜ) , ਗੁਰਪ੍ਰੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਆ ਸਕਿੱਲਜ਼ ਮੁਕਾਬਲੇ 2025 ਅਧੀਨ ਵੱਖ -ਵੱਖ ਤਰਾਂ ਦੇ 63 ਹੁਨਰ ਮੁਕਾਬਲਿਆਂ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀਆਂ ਹਨ | ਇਹਨਾਂ ਰਜਿਸਟਰੇਸ਼ਨਜ਼ ਦੇ ਤਹਿਤ ਪਹਿਲਾ ਜਿਲ੍ਹਾ ਪੱਧਰ ‘ਤੇ ਸਕਿੱਲਜ਼ ਮੁਕਾਬਲੇ ਕਰਵਾਏ ਜਾਣਗੇ | ਇਹਨਾਂ ਮੁਕਾਬਲਿਆਂ ਵਿੱਚ ਜੇਤੂ ਸਿਖਿਆਰਥੀਆਂ ਨੂੰ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਜਾਵੇਗਾ | ਇਸ ਤੋਂ ਬਾਅਦ ਵਿੱਚ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਸਿਖਿਆਰਥੀਆਂ ਨੂੰ ਵਿਸ਼ਵ ਹੁਨਰ ਮੁਕਾਬਲੇ 2026 ਵਿੱਚ ਇੰਡੀਆ ਵਲੋਂ ਆਪਣੀ ਸਕਿੱਲ ਨੂੰ ਇੰਟਰਨੈਸ਼ਨਲ ਪੱਧਰ ਤੇ ਪ੍ਰਫਾਰਮ ਕਰਨ ਦਾ ਇਕ ਬੇਹਤਰੀਨ ਮੌਕਾ ਹੋਵੇਗਾ | ਇਹ ਵਿਸ਼ਵ ਮੁਕਾਬਲੇ ਸੰਘਾਈ ,ਚੀਨ ਵਿੱਚ ਸਾਲ 2026 ਦੌਰਾਨ ਆਜੋਜਿਤ ਹੋਣ ਦੀ ਸੰਭਾਵਨਾ ਹੈ |
ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੈਂਦੇ ਸਮੂਹ ਆਈ.ਟੀ.ਆਈ, ਪੋਲੀਟੈਕਨਿਕ, ਟ੍ਰੇਨਿੰਗ ਸੈਂਟਰ ਅਤੇ ਸੰਬੰਧਿਤ ਸੰਸਥਾਵਾਂ ਇਸ ਸੰਬੰਧੀ ਜਾਣਕਾਰੀ ਨੂੰ ਵੱਖ -ਵੱਖ ਮਾਧਿਅਮਾਂ ਰਾਹੀਂ ਵੱਧ ਤੋਂ ਵੱਧ ਸਿਖਿਆਰਥੀਆਂ ਨਾਲ ਸਾਂਝਾ ਕਰਨਾ ਯਕੀਨੀ ਬਣਾਉਣ ਤਾਂ ਜੋ ਯੋਗ ਸਿਖਿਆਰਥੀ ਵੱਧ ਤੋਂ ਵੱਧ ਇਹਨਾਂ ਮੁਕਾਬਲਿਆਂ ਦਾ ਫਾਇਦਾ ਉਠਾ ਸਕਣ ਅਤੇ ਆਪਣੇ ਹੁਨਰ ਨਾਲ ਇੰਡੀਆ ਦਾ ਨਾਮ ਵਿਸ਼ਵ ਪੱਧਰ ਤੇ ਰੋਸ਼ਨ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਣ |
ਉਨ੍ਹਾਂ ਅੱਗੇ ਕਿਹਾ ਕਿ ਇਸ ਸੰਬੰਧੀ ਜਾਣਕਾਰੀ ਟੈਕਨੀਕਲ ਸੰਸਥਾਵਾਂ ਦੇ ਬੋਰਡਾਂ, ਹੋਸਟਲਾਂ ਅਤੇ ਵਰਕਸ਼ਾਪਾਂ ਦੁਆਰਾਂ ਸਿਖਿਆਰਥੀਆਂ ਨਾਲ ਸਾਂਝੀ ਕੀਤੀ ਜਾਵੇ | ਕੋਈ ਵੀ ਸਿਖਿਆਰਥੀ ਰਜਿਸਟਰੇਸ਼ਨ ਲਈ ਇਸ ਲਿੰਕ ‘ਤੇ ਜਾ ਕੇ https://www.skillindiadigital.gov.in/home ਆਪਣਾ ਰਜਿਸਟਰੇਸ਼ਨ ਕਰ ਸਕਦਾ ਹੈ | ਇਸ ਲਿੰਕ ਤੇ ਅਪਲਾਈ ਕਰਨ ਵਾਲੇ ਸਿਖਿਆਰਥੀ ਦੀ ਉਮਰ 1 ਜਨਵਰੀ 2004 ਜਾਂ ਇਸ ਤੋਂ ਬਾਅਦ ਦੀ ਹੋਣੀ ਜਰੂਰੀ ਹੈ | ਇਸ ਲਿੰਕ ‘ਤੇ ਮੌਜੂਦ 63 ਸਕਿੱਲਜ਼ ਵਿਚੋਂ ਉਮੀਦਵਾਰ ਕਿਸੇ ਇੱਕ ਵਿੱਚ ਭਾਗ ਲੈ ਸਕਦਾ ਹੈ | ਇਸ ਲਿੰਕ ‘ਤੇ ਅਪਲਾਈ ਕਰਨ ਲਈ ਉਮੀਦਵਾਰ ਦਾ ਸਿੱਧ ਪੋਰਟਲ ‘ਤੇ ਈ-ਕੇਵਾਈਸੀ ਪ੍ਰੋਸੈੱਸ ਪੂਰਾ ਕੀਤਾ ਹੋਣਾ ਜਰੂਰੀ ਹੈ ਫਿਰ ਹੀ ਉਮੀਦਵਾਰ ਆਖਰੀ ਮਿਤੀ 30-09-2025 ਤੱਕ ਅਪਲਾਈ ਕਰ ਸਕਦਾ ਹੈ | ਕਿਸੇ ਵੀ ਤਰਾਂ ਦੀ ਆਫ ਲਾਈਨ ਰਜਿਸਟਰੇਸ਼ਨ ਮਨਜ਼ੂਰ ਨਹੀਂ ਕੀਤੀ ਜਾਵੇਗੀ | ਉਮੀਦਵਾਰ ਕਿਸੇ ਵੀ ਤਰਾਂ ਦੀ ਪੂਰੀ ਜਾਣਕਾਰੀ ਜਾਂ ਹੋਰ ਜਾਣਕਾਰੀ ਲਈ https://worldskillsindia.co.in/ ਲਿੰਕ ‘ਤੇ ਜਾਂ ਸਕਦੇ ਹਨ |
ਉਨ੍ਹਾਂ ਸਮੂਹ ਟ੍ਰੇਨਰਾਂ, ਇੰਸਟ੍ਰਕਟਰਾਂ ਅਤੇ ਸੰਸਥਾਵਾਂ ਦੇ ਮੁਖੀਆਂ ਨੂੰ ਸੰਬੰਧਿਤ ਸਿਖਿਆਰਥੀਆਂ ਦੀ ਰਜਿਸਟਰੇਸ਼ਨ ਲਈ ਵੱਧ ਤੋਂ ਵੱਧ ਗਾਈਡ ਕਰਨ ਲਈ ਕਿਹਾ ਜੇਕਰ ਫਿਰ ਵੀ ਕਿਸੇ ਉਮੀਦਵਾਰ ਜਾਂ ਸੰਸਥਾ ਨੂੰ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਰੁਜਗਾਰ ਦਫਤਰ ਦੇ ਕਮਰਾ ਨੰਬਰ 1 ਵਿੱਚ ਸੰਪਰਕ ਕਰ ਸਕਦੇ ਹਨ |
