ਰਾਜਪੁਰਾ: ਦਿਨ ਦਿਹਾੜੇ ਬਜ਼ੁਰਗ ਔਰਤ ਨਾਲ ਲੁੱ*ਟ, ਸੋਨੇ ਦੀਆਂ ਵਾਲੀਆਂ ਖੋ*ਹ ਕੇ ਪਾ*ੜੇ ਕੰਨ

9

ਰਾਜਪੁਰਾ 19 July 2025 AJ DI Awaaj

Punjab Desk : ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਦਿਨ ਦਿਹਾੜੇ ਦੋ ਬਾਈਕ ਸਵਾਰ ਲੁਟੇਰਿਆਂ ਨੇ 67 ਸਾਲਾ ਬਜ਼ੁਰਗ ਔਰਤ ਸੁਨੀਤਾ ਸ਼ਰਮਾ ਨਾਲ ਬੇਰ*ਹਿਮੀ ਨਾਲ ਲੁੱਟ*ਮਾਰ ਕੀਤੀ। ਇਹ ਵਾਰਦਾਤ ਗੋਬਿੰਦ ਕਲੋਨੀ ਵਿਖੇ ਉਸ ਵੇਲੇ ਹੋਈ ਜਦੋਂ ਸੁਨੀਤਾ ਸਵੇਰੇ ਸੈਰ ਕਰਨ ਲਈ ਘਰੋਂ ਨਿਕਲੀਆਂ ਸਨ। ਰਾਹ ਵਿੱਚ ਲੁਟੇ*ਰਿਆਂ ਨੇ ਔਰਤ ਦੇ ਕੰਨਾਂ ਤੋਂ ਲਗਭਗ 1 ਲੱਖ ਰੁਪਏ ਮੁੱਲ ਦੀਆਂ ਸੋਨੇ ਦੀਆਂ ਵਾਲੀਆਂ ਖੋ*ਹ ਲੀਆਂ ਅਤੇ ਕੰਨਾਂ ਨੂੰ ਪਾ*ੜ ਦਿੱਤਾ, ਜਿਸ ਨਾਲ ਉਹ ਲ*ਹੂ ਲੁ*ਹਾਨ ਹੋ ਗਈ।

ਇਹ ਖੌਫ*ਨਾਕ ਦ੍ਰਿਸ਼ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ, ਜਿਸ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਬਾਈਕ ਸਵਾਰ ਕਿਸ ਤਰ੍ਹਾਂ ਔਰਤ ਦੇ ਪਿੱਛੇ ਆ ਕੇ ਝਪਟਾ ਮਾਰਦੇ ਹਨ। ਵਾਰਦਾਤ ਤੋਂ ਬਾਅਦ ਪਰਿਵਾਰ ਅਤੇ ਇਲਾਕਾ ਵਾਸੀਆਂ ਵਿੱਚ ਗ਼ਮਗੀਂ ਅਤੇ ਗੁੱਸੇ ਦਾ ਮਾਹੌਲ ਹੈ।

ਸੁਨੀਤਾ ਦੇ ਬੇਟੇ ਕਮਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ, ਪਰ ਜੋ ਕੁਝ ਉਨ੍ਹਾਂ ਨਾਲ ਵਾਪਰਿਆ, ਉਹ ਇਨਸਾਨੀਅਤ ਨੂੰ ਲਜਾ ਦੇਣ ਵਾਲਾ ਹੈ। ਉਨ੍ਹਾਂ ਸਰਕਾਰ ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਦੂਜੇ ਪਾਸੇ, ਰਾਜਪੁਰਾ ਸਿਟੀ ਪੁਲਿਸ ਨੇ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਸ ਵਾਰਦਾਤ ਨੇ ਇੱਕ ਵਾਰ ਫਿਰ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਲਾਕੇ ‘ਚ ਪੁਲਿਸ ਪੈਟਰੋਲ ਵਧਾਈ ਜਾਵੇ ਅਤੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਮਾਂ ਜਾਂ ਬਜ਼ੁਰਗ ਨਾਲ ਅਜਿਹੀ ਘਿਨੌ*ਣੀ ਘਟਨਾ ਨਾ ਵਾਪਰੇ।