ਸ਼ਿਲਾਂਗ/ਇੰਦੌਰ 05 June 2025 Aj DI Awaaj
National Desk : ਮੇਘਾਲਯਾ ਵਿੱਚ ਨੌਜਵਾਨ ਵਪਾਰੀ ਅਤੇ ਨਵਵਿਵਾਹਿਤ ਰਾਜਾ ਰਘੁਵੰਸ਼ੀ ਦੀ ਖੂਨੀ ਮੌ*ਤ ਅਤੇ ਉਸ ਦੀ ਪਤਨੀ ਸੋਨਮ ਦੇ ਅਚਾਨਕ ਗਾਇਬ ਹੋਣ ਦੇ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। 2 ਜੂਨ ਨੂੰ ਰਾਜਾ ਦੀ ਲਾ*ਸ਼ ਸੋਹਰਾ (ਚੇਰਾਪੂੰਜੀ) ਦੇ ਝਰਨੇ ਨੇੜੇ ਇੱਕ ਗਹਿਰੀ ਖਾਈ ਵਿੱਚੋਂ ਮਿਲੀ, ਜਦਕਿ ਸੋਨਮ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ।
ਕਤ*ਲ ਜਾਂ ਹਾਦਸਾ? ਪੋਸਟਮਾਰਟਮ ‘ਤੇ ਨਿਗਾਹਾਂ
ਪੁਲਿਸ ਨੇ ਰਾਜਾ ਦਾ ਮੋਬਾਈਲ, ਇੱਕ ਔਰਤ ਦੀ ਸਫੈਦ ਕਮੀਜ਼, ਦਵਾਈ ਦੀ ਸਟ੍ਰਿਪ, ਸਮਾਰਟਵਾਚ ਅਤੇ ਮੋਬਾਈਲ ਸਕ੍ਰੀਨ ਦਾ ਟੁਕੜਾ ਬਰਾਮਦ ਕੀਤਾ ਹੈ। ਇਕ ਨਵਾਂ ਤੇ ਖੂ*ਨ ਲਤਪਤ ‘ਦਾਓ’ (ਧਾਰ*ਦਾਰ ਹਥਿ*ਆਰ) ਵੀ ਲੱਭਿਆ ਗਿਆ, ਜਿਸਦਾ ਸ਼ੱਕ ਹੈ ਕਿ ਕਤ*ਲ ‘ਚ ਵਰਤਿਆ ਗਿਆ ਹੋ ਸਕਦਾ ਹੈ। ਪੋਸਟਮਾਰਟਮ ਰਿਪੋਰਟ ਦੱਸੇਗੀ ਕਿ ਰਾਜਾ ਦੀ ਮੌ*ਤ ਖਾਈ ਵਿੱਚ ਸੁੱਟਣ ਤੋਂ ਪਹਿਲਾਂ ਹੋਈ ਜਾਂ ਬਾਅਦ ‘ਚ।
ਇੰਦੌਰ ਤੋਂ ਹਨੀਮੂਨ ਤੇ ਨਿਕਲੇ ਸੀ
ਇੰਦੌਰ ਦੇ ਰਾਜਾ ਅਤੇ ਸੋਨਮ ਦੀ ਵਿਆਹ 11 ਮਈ ਨੂੰ ਹੋਈ ਸੀ। 20 ਮਈ ਨੂੰ ਦੋਹਾਂ ਹਨੀਮੂਨ ਲਈ ਮੇਘਾਲਯਾ ਪਹੁੰਚੇ। 22 ਮਈ ਨੂੰ ਦੋਹਾਂ ਮਾਵਲਖਿਆਟ ਪਿੰਡ ਤੋਂ 3000 ਸੀੜ੍ਹੀਆਂ ਉਤਰਕੇ ਨੋਂਗਰਿਆਟ ਪਿੰਡ ‘ਚ ਲਿਵਿੰਗ ਰੂਟਸ ਬ੍ਰਿਜ ਦੇਖਣ ਗਏ। ਉਥੇ ਇੱਕ ਹੋਮਸਟੇ ‘ਚ ਰਾਤ ਗੁਜ਼ਾਰ ਕੇ 23 ਮਈ ਦੀ ਸਵੇਰ ਨਿਕਲੇ – ਤੇ ਉਨ੍ਹਾਂ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ।
ਸੋਨਮ ਦੀ ਆਖਰੀ ਕਾਲ ਅਤੇ ਸ਼ੱਕ
23 ਮਈ ਨੂੰ ਦੁਪਹਿਰ 1:43 ਵਜੇ ਸੋਨਮ ਨੇ ਆਪਣੀ ਸਾਸ ਨੂੰ ਕਾਲ ਕਰਕੇ ਦੱਸਿਆ ਕਿ ਉਹ ਜੰਗਲ ਵਿੱਚ ਟਰੇਕਿੰਗ ਕਰ ਰਹੇ ਹਨ ਅਤੇ ਥੱਕ ਗਈ ਹੈ। ਉਸ ਨੇ ਕਿਹਾ: “ਮੈਂ ਰਾਜਾ ਨੂੰ ਮਨਾ ਕੀਤਾ ਸੀ, ਪਰ ਉਹ ਨਹੀਂ ਮੰਨਿਆ। ਚੜ੍ਹਾਈ ਬਹੁਤ ਮੁਸ਼ਕਿਲ ਹੈ।” ਇਹ ਕਾਲ ਅਚਾਨਕ ਕੱਟ ਗਈ।
ਸਕੂਟਰ ਮਿਲਿਆ ਲਾਵਾਰਸ, ਤਲਾਸ਼ੀ ਮੁਹਿੰਮ ਚੱਲੀ
24 ਮਈ ਨੂੰ ਦੋਹਾਂ ਦਾ ਕਿਰਾਏ ਦਾ ਸਕੂਟਰ ਸੋਹਰਾਰਿਮ ‘ਚ ਇੱਕ ਕੈਫੇ ਦੇ ਬਾਹਰ ਲਾਵਾਰਸ ਹਾਲਤ ‘ਚ ਮਿਲਿਆ। ਤਦ ਤੋਂ ਮੇਘਾਲਯਾ ਪੁਲਿਸ, NDRF, SDRF ਅਤੇ ਸਥਾਨਕ ਵਲੰਟੀਅਰਾਂ ਨੇ ਲਗਭਗ 150 ਵਰਗ ਕਿਲੋਮੀਟਰ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ। 2 ਜੂਨ ਨੂੰ ਡਰੋਨ ਦੀ ਮਦਦ ਨਾਲ ਰਾਜਾ ਦੀ ਲਾ*ਸ਼ ਵੇਈਸਾਵਡੌਂਗ ਫਾਲਜ਼ ਨੇੜੇ ਇੱਕ ਗਹਿਰੀ ਖਾਈ ‘ਚ ਮਿਲੀ।
ਲਾ*ਸ਼ ਤੋਂ ਗਹਿਣੇ, ਮੋਬਾਈਲ ਗਾਇਬ – ਪਰਿਵਾਰ ਨੂੰ ਲੂਟ ਤੇ ਅਪਹਰਨ ਦਾ ਸ਼ੱਕ
ਰਾਜਾ ਦੇ ਭਰਾ ਵਿਪਿਨ ਰਘੁਵੰਸ਼ੀ ਅਨੁਸਾਰ ਲਾ*ਸ਼ ਤੋਂ ਰਾਜਾ ਦੀ ਸੋਨੇ ਦੀ ਚੇਨ, ਦੋ ਅੰਗੂਠੀਆਂ, ਕੰਗਣ, ਪੁਰਸ ਅਤੇ ਮੋਬਾਈਲ ਗਾਇਬ ਸਨ। “ਜੇ ਇਹ ਆਤਮ*ਹੱਤਿ*ਆ ਹੁੰਦੀ, ਤਾਂ ਇਹ ਸਾਰੀਆਂ ਚੀਜ਼ਾਂ ਨਾ ਗਾਇਬ ਹੁੰਦੀਆਂ। ਇਹ ਲੂਟ ਅਤੇ ਅਪਹਰਨ ਦੀ ਯੋਜਨਾ ਲੱਗਦੀ ਹੈ।” ਪਰਿਵਾਰ ਨੂੰ ਹੋਮਸਟੇ ਦੇ ਕਰਮਚਾਰੀਆਂ, ਗਾਈਡ ਅਤੇ ਸਕੂਟਰ ਰੈਂਟਲ ਏਜੰਟਾਂ ‘ਤੇ ਸ਼ੱਕ ਹੈ।
ਸੋਨਮ ਦੀ ਗਾਇਬੀ – ਪਰਿਵਾਰ ਨੂੰ ਅਪਹਰਨ ਦੀ ਆਸ਼ੰਕਾ
ਸੋਨਮ ਅਜੇ ਤੱਕ ਲਾਪ*ਤਾ ਹੈ। ਪਰਿਵਾਰ ਦਾ ਮੰਨਣਾ ਹੈ ਕਿ ਉਹ ਖੇਤਰ ਵਿੱਚ ਹੋ ਹੀ ਨਹੀਂ ਸਕਦੀ। “ਉਥੇ ਲੜਕੀਆਂ ਦੀ ਤਸਕਰੀ ਹੁੰਦੀ ਹੈ। ਸਥਾਨਕ ਲੋਕ ਪੁਲਿਸ ਤੋਂ ਵੀ ਵੱਧ ਤਾਕਤਵਰ ਹਨ,” ਵਿਪਿਨ ਨੇ ਕਿਹਾ।
CBI ਜਾਂਚ ਦੀ ਮੰਗ, ਸਿਆਸੀ ਦਬਾਅ ਵਧ ਰਿਹਾ
ਬੁੱਧਵਾਰ ਨੂੰ ਜਦ ਰਾਜਾ ਦੀ ਲਾ*ਸ਼ ਇੰਦੌਰ ਪਹੁੰਚੀ, ਤਾਂ ਸੈਂਕੜੇ ਲੋਕ ਇਕੱਠੇ ਹੋ ਗਏ। “ਰਾਜਾ ਦੀ ਆਤ*ਮਾ ਕਹਿ ਰਹੀ ਹੈ – ਮੈਂ ਮਰੇ*ਆ ਨਹੀਂ, ਮੈਨੂੰ ਮਾ*ਰਿਆ ਗਿਆ,” ਅਜਿਹਾ ਬੈਨਰ ਵੀ ਲਾਇਆ ਗਿਆ। ਪਰਿਵਾਰ ਨੇ ਧਮਕੀ ਦਿੱਤੀ ਕਿ ਜੇ CBI ਜਾਂਚ ਨਹੀਂ ਹੋਈ, ਤਾਂ ਧਰਨਾ ਸ਼ੁਰੂ ਕੀਤਾ ਜਾਵੇਗਾ।
ਪੁਲਿਸ ਤੇ ਸਰਕਾਰ ਦੀ ਕਾਰਵਾਈ
ਮੇਘਾਲਯਾ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਹੈ, ਜਿਸਦੀ ਅਗਵਾਈ ਸਬ-ਡਵੀਜ਼ਨਲ ਅਫਸਰ ਕਰ ਰਹੇ ਹਨ। ਮੇਘਾਲਯਾ ਦੇ ਮੁੱਖ ਮੰਤਰੀ ਕਾਨਰਾਡ ਸੰਗਮਾ ਨੇ ਮੌ*ਤ ‘ਤੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ, “ਇਹ ਸਾਡੇ ਸੂਬੇ ਵਿੱਚ ਅਸਧਾਰਣ ਘਟਨਾ ਹੈ, ਪਰ ਅਸੀਂ ਇਸਦੀ ਜੜ੍ਹ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ।”
ਸਵਾਲ ਉਠੇ – ਕੀ ਮੇਘਾਲਯਾ ਸੈਲਾਨੀਆਂ ਲਈ ਸੁਰੱਖਿਅਤ ਹੈ?
ਇਸ ਘਟਨਾ ਨੇ ਮੇਘਾਲਯਾ ਵਿੱਚ ਸੈਲਾਨੀਆਂ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਇੱਕ ਵਿਦੇਸ਼ੀ ਸੈਲਾਨੀ ਲਿਵਿੰਗ ਰੂਟਸ ਬ੍ਰਿਜ ਨੇੜੇ ਲਾਪਤਾ ਹੋਇਆ ਸੀ, ਜਿਸਦੀ 12 ਦਿਨ ਬਾਅਦ ਮੌ*ਤ ਹੋਈ ਸੀ।
