RCB ਨੂੰ ਪਲੇਅਆਫ਼ ਲਈ ਜਿੱਤ ਦੀ ਲੋੜ, ਪਰ ਬੈਂਗਲੁਰੂ ‘ਚ ਮੀਂਹ ਬਣ ਸਕਦਾ ਹੈ ਰੁਕਾਵਟ
ਅੱਜ ਦੀ ਆਵਾਜ਼ | 3 ਮਈ 2025
ਰਵਿਵਾਰ ਨੂੰ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ (CSK) ਖ਼ਿਲਾਫ਼ ਮੈਚ ਦੌਰਾਨ, ਰੌਇਲ ਚੈਲੰਜਰਜ਼ ਬੈਂਗਲੁਰੂ (RCB) ਦੀ ਕੋਸ਼ਿਸ਼ ਪਲੇਅਆਫ਼ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਦੀ ਹੋਏਗੀ। ਹਾਲਾਂਕਿ, ਮੀਂਹ ਰਾਹ ਰੋੜਾ ਬਣ ਸਕਦਾ ਹੈ ਕਿਉਂਕਿ ਸ਼ਨਿੱਚਰਵਾਰ ਨੂੰ ਬੈਂਗਲੁਰੂ ‘ਚ ਮੈਚ ਦੇ ਸਮੇਂ ਦੌਰਾਨ 50% ਤੋਂ ਵੱਧ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਬੈਂਗਲੁਰੂ ‘ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਰਕੇ ਮੈਚ ਰੱਦ ਹੋਣ ਜਾਂ ਛੋਟਾ ਹੋਣ ਦੀ ਸੰਭਾਵਨਾ ਹੈ। Accuweather ਦੇ ਅਨੁਸਾਰ, ਸ਼ਨਿੱਚਰਵਾਰ ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਮੀਂਹ ਹੋ ਸਕਦਾ ਹੈ, ਜਿਸ ਨਾਲ ਮੈਚ ਪ੍ਰਭਾਵਿਤ ਹੋ ਸਕਦਾ ਹੈ। RCB ਇਸ ਵੇਲੇ ਅੰਕ ਤਾਲਿਕਾ ਵਿੱਚ ਤੀਸਰੇ ਨੰਬਰ ‘ਤੇ ਹੈ, 10 ਮੈਚਾਂ ਵਿੱਚੋਂ 7 ਜਿੱਤ ਚੁੱਕੀ ਹੈ। ਪਰ ਘਰੇਲੂ ਮੈਦਾਨ ‘ਚ ਉਨ੍ਹਾਂ ਦਾ ਰਿਕਾਰਡ ਠੀਕ ਨਹੀਂ ਹੈ – ਚਿੰਨਾਸਵਾਮੀ ‘ਚ ਹੁਣ ਤੱਕ 4 ਮੈਚਾਂ ਵਿੱਚੋਂ ਸਿਰਫ਼ 1 ਹੀ ਜਿੱਤ। ਫਿਰ ਵੀ, ਰਜਤ ਪਟੀਦਾਰ ਅਤੇ ਟੀਮ CSK ਖ਼ਿਲਾਫ਼ ਫੇਵਰਿਟ ਮੰਨੀ ਜਾ ਰਹੀ ਹੈ, ਜੋ ਕਿ ਪਲੇਅਆਫ਼ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਪਿਛਲੇ ਮੈਚ ਵਿੱਚ RCB ਨੇ ਚੇਪੌਕ ‘ਚ 2008 ਤੋਂ ਬਾਅਦ ਪਹਿਲੀ ਵਾਰੀ ਜਿੱਤ ਦਰਜ ਕੀਤੀ ਸੀ, ਜਿੱਥੇ ਉਨ੍ਹਾਂ ਨੇ CSK ਨੂੰ 50 ਦੌੜਾਂ ਨਾਲ ਹਰਾਇਆ।
ਮੀਂਹ ਨੇ ਪ੍ਰੈਕਟਿਸ ‘ਚ ਵੀ ਰੁਕਾਵਟ ਪਾਈ ਸ਼ੁੱਕਰਵਾਰ ਨੂੰ ਦੋਹਾਂ ਟੀਮਾਂ ਦੀ ਪ੍ਰੈਕਟਿਸ ਮੀਂਹ ਕਰਕੇ ਪ੍ਰਭਾਵਿਤ ਹੋਈ। CSK ਨੇ ਦੁਪਿਹਰ 3 ਵਜੇ ਸ਼ੁਰੂਆਤ ਕੀਤੀ ਪਰ ਸਿਰਫ 45 ਮਿੰਟ ਤੱਕ ਹੀ ਅਭਿਆਸ ਕਰ ਸਕੇ। RCB ਨੇ ਵੀ ਲਗਭਗ 45 ਮਿੰਟ ਤੱਕ ਹੀ ਪ੍ਰੈਕਟਿਸ ਕੀਤੀ। RCB ਦੀ ਓਰੋਂ ਵਿਰਾਟ ਕੋਹਲੀ ਨੇ ਆਪਣੇ ਆਖਰੀ 5 ਇੰਨਿੰਗਜ਼ ‘ਚ 4 ਅੱਧਸ਼ਤਕ ਲਗਾ ਕੇ 443 ਦੌੜਾਂ ਨਾਲ ਆਰੰਜ਼ ਕੈਪ ਦੀ ਦੌੜ ‘ਚ ਨਾਮ ਦਰਜ ਕਰਾਇਆ ਹੈ। ਦੂਜੇ ਪਾਸੇ, CSK ਨੂੰ ਆਯੁਸ਼ ਮਾਤਰੇ, ਸੈਮ ਕਰਨ, ਡੀਵਾਲਡ ਬ੍ਰੇਵਿਸ ਅਤੇ ਸ਼ਿਵਮ ਦੁਬੇ ਤੋਂ ਉਮੀਦ ਹੋਏਗੀ ਕਿ ਉਹ ਧੋਨੀ ਨੂੰ ਇਨਿੰਗ ਦੇ ਆਖਰੀ ਹਿੱਸੇ ਵਿੱਚ ਆਜ਼ਾਦੀ ਨਾਲ ਖੇਡਣ ਲਈ ਮੌਕਾ ਦੇਣ।
