ਖੇਤੀਬਾੜੀ ਵਿਭਾਗ ਵੱਲੋਂ ਖਾਦਾਂ ਦੇ ਗੈਰ ਕਾਨੂੰਨੀ ਗੁਦਾਮ ਤੇ ਛਾਪਾ

23

ਮੋਗਾ 20 ਜੂਨ 2025 AJ Di Awaaj

Punjab Desk : ਪੰਜਾਬ ਸਰਕਾਰ ਅਤੇ ਡਾਬਸੰਤ ਗਰਗ ਪ੍ਰਬੰਧਕੀ ਸਕੱਤਰਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗਪੰਜਾਬ ਦੀਆਂ ਹਦਾਇਤਾਂ ਤੇ ਕਿਸਾਨਾਂ ਨੂੰ ਉੱਚ ਮਿਆਰ ਦੇ ਖੇਤੀ ਇਨਪੁਟਸ ਮੁਹੱਈਆ ਕਰਾਉਣ ਲਈ ਡਾ. ਨਰਿੰਦਰਪਾਲ ਸਿੰਘ ਬੈਨੀਪਾਲਜੁਆਇੰਟ ਡਾਇਰੈਕਟਰ ਖੇਤੀਬਾੜੀਪੰਜਾਬ ਦੀ ਅਗਵਾਈ ਹੇਠ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਫਲਾਇੰਗ ਸਕੂਏਡ ਟੀਮ ਵੱਲੋਂ ਪਿੰਡ ਸਾਹੋਕੇਬਲਾਕ ਬਾਘਾਪੁਰਾਣਾ ਵਿਖੇ ਇਕ ਅਣਅਧਿਕਾਰਤ ਗੁਦਾਮ ਵਿਚ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਖਾਦ ਅਤੇ ਕੀਟਨਾਸ਼ਕ ਦਵਾਈਆਂ ਫੜੀਆਂ ਗਈਆਂ ਇਸ ਗੁਦਾਮ ਦੇ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਗੁਦਾਮ ਉਨ੍ਹਾਂ ਵੱਲੋਂ ਪਿਊ਼ਸ਼ ਗੋਇਲ ਵਾਸੀ ਕੋਟਕਪੂਰਾ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ ਇਸ ਸਬੰਧੀ ਉਨ੍ਹਾਂ ਨੇ ਕਿਰਾਏਨਾਮਾ ਵੀ ਮੌਕੇ ਤੇ ਦਿਖਾਇਆ ਪਿਊਸ਼ ਗੋਇਲ ਦੇ ਚਾਚਾ ਕ੍ਰਿਸ਼ਨ ਦੀ ਹਾਜ਼ਰੀ ਵਿਚ ਇਹ ਗੁਦਾਮ ਖੋਲ੍ਹਿਆ ਗਿਆ ਅਤੇ ਵੇਖਿਆ ਗਿਆ ਕਿ ਇਸ ਗੁਦਾਮ ਵਿਚ ਅਣਅਧਿਕਾਰਤ ਤੌਰ ਤੇ ਖਾਦਾਂ ਅਤੇ ਕੀਟਨਾਸ਼ਕ ਸਟੋਰ ਕੀਤੇ ਗਏ ਹਨ

                   ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਗੁਦਾਮ ਵਿਚ ਜਿੰਕ ਸਲਫੇਟ 33× ਅਤੇ ਯੂਰੀਆ ਖਾਦ ਤੋਂ ਇਲਾਵਾ ਭਾਰੀ ਮਾਤਰਾ ਵਿਚ ਕੀਟਨਾਸ਼ਕ ਸਨ ਇਹ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਨੂੰ ਕਰਾਪ ਕੈਮੀਕਲ ਇੰਡੀਆ ਲਿਮਸ੍ਰੀ ਰਾਮ ਕੈਮੀਕਲ ਪ੍ਰਾਈਵੇਟ ਲਿਮਟਿਡ ਅਤੇ ਇਫਕੋ ਵੱਲੋਂ ਤਿਆਰ ਕੀਤਾ ਗਿਆ ਹੈ ਜਿੰਕ ਸਲਫੇਟ ਖਾਦ ਨੂੰ ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲ ਕੋਟਾ ਵੱਲੋਂ ਮਾਰਕੀਟ ਕੀਤਾ ਗਿਆ ਹੈ ਕ੍ਰਿਸ਼ਨ ਵੱਲੋਂ ਮੌਕੇ ਤੇ ਇਨ੍ਹਾਂ ਖਾਦਾਂ ਅਤੇ ਦਵਾਈਆਂ ਸਬੰਧੀ ਕੋਈ ਵੀ ਲਾਇਸੰਸ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤਾ ਜਾ ਸਕਿਆ ਜਿੰਕ ਸਲਫੇਟ ਦੇ ਥੈਲਿਆਂ ਤੇ ਬੈਚ ਨੰਬਰ ਅਤੇ ਖਾਦ ਨੂੰ ਬਨਾਉਣ ਦੀ ਮਿਤੀਮਿਆਦ ਖਤਮ ਹੋਣ ਦੀ ਮਿਤੀ ਨਹੀਂ ਸੀਜਿਸ ਕਰਕੇ ਜਾਪਦਾ ਹੈ ਕਿ ਇਹ ਖਾਦ ਜਾਅਲੀ ਹੈ ਇਸ ਲਈ ਚੈਕਿੰਗ ਟੀਮ ਵੱਲੋਂ ਤੁੰਰਤ ਕਾਰਵਾਈ ਕਰਦੇ ਹੋਏ ਖਾਦ ਦੇ ਤਿੰਨ ਅਤੇ ਕੀਟਨਾਸ਼ਕਾਂ ਦੇ 2 ਸੈਂਪਲ ਲੈ ਕੇ ਪਰਖ ਕਰਨ ਲਈ ਲੈਬਾਟਰੀ ਵਿਚ ਭੇਜ ਦਿੱਤੇ ਗਏ ਹਨ ਇਸ ਗੁਦਾਮ ਨੂੰ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ ਹੈ

                   ਉਹਨਾਂ ਅੱਗੇ ਦੱਸਿਆ ਕਿ ਪੁਲਿਸ ਥਾਣਾ ਸਮਾਲਸਰ ਵੱਲੋਂ ਦੋਸ਼ੀ ਵਿਰੁੱਧ ਐਫ.ਆਈ.ਆਰ ਦਰਜ ਕਰਕੇ ਤਫ਼ਤੀਸ਼ ਅਰੰਭ ਕਰ ਦਿੱਤੀ ਗਈ ਹੈ ਇਸ ਚੈਕਿੰਗ ਟੀਮ ਵਿਚ ਡਾ. ਨਰਿੰਦਰਪਾਲ ਸਿੰਘ ਜੇ.ਡੀ.ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾਡਾ. ਬਲਜਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰਮੋਗਾਡਾ. ਜਤਿੰਦਰ ਸਿੰਘ ਏ.ਡੀ.(ਪੀ.ਪੀਪੰਜਾਬ, ਡਾ. ਮਨਜੀਤ ਸਿੰਘ ਏ.ਡੀ.ਓ (ਪੀ.ਪੀਲੁਧਿਆਣਾਡਾ. ਜਸਬੀਰ ਕੌਰ ਏ.ਡੀ. (ਇਨਫੋਰਸਮੈਂਟਮੋਗਾਡਾ. ਖੁਸ਼ਦੀਪ ਸਿੰਘ ਏ.ਡੀ.ਓ (ਪੀ.ਪੀਮੋਗਾਡਾ. ਨਵਦੀਪ ਸਿੰਘ ਬਲਾਕ ਖੇਤੀਬਾੜੀ ਅਫਸਰਬਾਘਾਪੁਰਾਣਾ ਅਤੇ ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਾਘਾਪੁਰਾਣਾ ਹਾਜ਼ਰ ਸਨ