ਰਾਹੁਲ ਗਾਂਧੀ ਅੱਜ ਕਰਨਗੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

22

ਅੰਮ੍ਰਿਤਸਰ 15 Sep 2025 AJ DI Awaaj

Punjab Desk – ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆ ਰਹੇ ਹਨ। ਉਹ ਦਿੱਲੀ ਤੋਂ ਰਵਾਨਾ ਹੋ ਚੁੱਕੇ ਹਨ ਅਤੇ ਕੁਝ ਸਮੇਂ ਵਿੱਚ ਅੰਮ੍ਰਿਤਸਰ ਏਅਰਪੋਰਟ ਉੱਤੇ ਲੈਂਡ ਕਰਨਗੇ।

ਦੌਰੇ ਦਾ ਸਮਾਂ-ਸਾਰਣੀ:

  • ਸਵੇਰੇ 10:15 ਵਜੇ – ਅਜਨਾਲਾ ਵਿਖੇ ਰਮਦਾਸ ਪਹੁੰਚ
  • ਸਵੇਰੇ 11:45 ਵਜੇ – ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਗੁਰਚੱਕ ਦਾ ਦੌਰਾ
  • ਦੁਪਹਿਰ 1:45 ਵਜੇਦੀਨਾਨਗਰ (ਗੁਰਦਾਸਪੁਰ) ਦੇ ਪਿੰਡ ਮਕੌੜਾ ਵਿਖੇ ਹੜ੍ਹ ਪੀੜਤਾਂ ਨਾਲ ਮੁਲਾਕਾਤ

ਰਾਹੁਲ ਗਾਂਧੀ ਆਪਣੇ ਦੌਰੇ ਦੌਰਾਨ ਲੋਕਾਂ ਦੀਆਂ ਸਿੱਧੀਆਂ ਸਮੱਸਿਆਵਾਂ ਸੁਣਣ ਅਤੇ ਰਾਹਤ ਕਾਰਜਾਂ ਦੀ ਜਾਇਜ਼ਾ ਲੈਣ ਵਾਲੇ ਹਨ। ਕਾਂਗਰਸ ਪਾਰਟੀ ਅਧਿਕਾਰੀਆਂ ਨੇ ਕਿਹਾ ਕਿ ਇਹ ਦੌਰਾ ਹੜ੍ਹ ਪੀੜਤਾਂ ਦੇ ਹਾਲਾਤ ਸਮਝਣ ਅਤੇ ਉਨ੍ਹਾਂ ਦੀ ਹਿਮਾਇਤ ਦੇ ਸੰਦੇਸ਼ ਦੇਣ ਲਈ ਕੀਤਾ ਜਾ ਰਿਹਾ ਹੈ।