ਅੱਜ ਦੀ ਆਵਾਜ਼ | 15 ਮਈ 2025
ਕੈਨੇਡਾ ‘ਚ ਦਿਨ ਦਿਹਾੜੇ ਪੰਜਾਬੀ ਨੌਜਵਾਨ ਦਾ ਕ*ਤਲ, ਦਫਤਰ ਦੇ ਬਾਹਰ ਗੋ*ਲੀ ਮਾਰ ਕੇ ਹ*ਤਿਆ
ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦਿਨ ਦਿਹਾੜੇ ਪੰਜਾਬੀ ਨੌਜਵਾਨ ਹਰਜੀਤ ਸਿੰਘ ਦਾ ਗੋ*ਲੀ ਮਾਰ ਕੇ ਕ*ਤਲ ਕਰ ਦਿੱਤਾ ਗਿਆ। ਮ੍ਰਿ*ਤਕ ਦੀ ਪਛਾਣ ਉੱਤਰਾਖੰਡ ਦੇ ਬਾਜਪੁਰ ਨਿਵਾਸੀ ਵਜੋਂ ਹੋਈ ਹੈ, ਜੋ ਕਿ ਕੈਨੇਡਾ ਵਿੱਚ ਟਰੱਕਿੰਗ ਦਾ ਕਾਰੋਬਾਰ ਕਰਦਾ ਸੀ।
ਪ੍ਰਤੱਖਦਰਸ਼ੀਆਂ ਮੁਤਾਬਕ, ਹਰਜੀਤ ਸਿੰਘ ‘ਤੇ ਉਸ ਦੇ ਦਫਤਰ ਦੇ ਬਾਹਰ ਅਣਪਛਾਤੇ ਹਮਲਾਵਰ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਗੰਭੀਰ ਜਖਮਾਂ ਕਾਰਨ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿ*ਤਕ ਘੋਸ਼ਿਤ ਕਰ ਦਿੱਤਾ।
ਫਿਲਹਾਲ ਕੈਨੇਡੀਅਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰ ਦੀ ਪਛਾਣ ਲਈ ਕੋਸ਼ਿਸਾਂ ਜਾਰੀ ਹਨ।
ਇਹ ਘਟਨਾ ਨਾ ਸਿਰਫ਼ ਕੈਨੇਡਾ ਵਿਚ ਵਧ ਰਹੇ ਹਿੰਸਕ ਘਟਨਾਵਾਂ ਵੱਲ ਧਿਆਨ ਖਿੱਚਦੀ ਹੈ, ਬਲਕਿ ਉਹਨਾਂ ਪੰਜਾਬੀ ਨੌਜਵਾਨਾਂ ਲਈ ਵੀ ਚੇਤਾਵਨੀ ਹੈ ਜੋ ਵਿਦੇਸ਼ਾਂ ਵਿਚ ਸਿਹਤਮੰਦ ਭਵਿੱਖ ਦੀ ਉਮੀਦ ਲੈ ਕੇ ਪਹੁੰਚਦੇ ਹਨ।
