ਕੈਨੇਡਾ ‘ਚ ਪੰਜਾਬੀ ਮੂਲ ਦੀ ਇੰਫਲੂਐਂਸਰ ਨੈਂਸੀ ਗਰੇਵਾਲ ਦਾ ਕ*ਤਲ

33

ਕੈਨੇਡਾ 05 March 2026 AJ DI Awaaj

International Desk :  ਕੈਨੇਡਾ ਦੇ ਲਸਾਲ ਸ਼ਹਿਰ ਵਿੱਚ ਪੰਜਾਬੀ ਮੂਲ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਨੈਂਸੀ ਗਰੇਵਾਲ ਦੀ ਬੇਰਹਿਮੀ ਨਾਲ ਹੱ*ਤਿਆ ਕਰ ਦਿੱਤੀ ਗਈ। ਪੁਲਿਸ ਮੁਤਾਬਕ 45 ਸਾਲਾ ਨੈਂਸੀ ਗਰੇਵਾਲ ‘ਤੇ ਰਾਤ ਕਰੀਬ 9:30 ਵਜੇ ਉਸਦੇ ਘਰ ਅੰਦਰ ਦਾਖਲ ਹੋਏ ਇਕ ਵਿਅਕਤੀ ਵੱਲੋਂ ਚਾਕੂ ਨਾਲ ਹਮਲਾ ਕੀਤਾ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਗੰਭੀਰ ਰੂਪ ਵਿੱਚ ਜਖਮੀ ਨੈਂਸੀ ਗਰੇਵਾਲ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਇਲਾਜ ਦੌਰਾਨ ਉਸਨੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ।

ਪੁਲਿਸ ਨੇ ਦੱਸਿਆ ਕਿ ਨੈਂਸੀ ‘ਤੇ ਕਈ ਵਾਰ ਚਾਕੂ ਨਾਲ ਹਮਲੇ ਕੀਤੇ ਗਏ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਨਾਲ ਸੰਬੰਧਤ ਕੋਈ ਜਾਣਕਾਰੀ ਜਾਂ ਸੀਸੀਟੀਵੀ ਫੁਟੇਜ ਹੈ ਤਾਂ ਉਹ ਡਿਟੈਕਟਿਵ ਸਾਰਜੈਂਟ ਜੇਮੀ ਨੈਸਟਰ ਨਾਲ ਸੰਪਰਕ ਕਰਨ।