Punjab University Rank: ਦੇਸ਼ ਦੀਆਂ ਸਰਵੋਤਮ 100 ਯੂਨੀਵਰਸਿਟੀਆਂ ਵਿੱਚ ਪੰਜਾਬ ਦੀਆਂ 7 ਯੂਨੀਵਰਸਿਟੀਆਂ ਨੇ ਬਣਾਈ ਜਗ੍ਹਾ, ਵੇਖੋ ਪੂਰੀ ਲਿਸਟ!

51

Punjab University Rank ਦੇਸ਼ ਦੀਆਂ ਸਰਵੋਤਮ 100 ਯੂਨੀਵਰਸਿਟੀਆਂ ਵਿੱਚ ਪੰਜਾਬ ਦੀਆਂ 7 ਯੂਨੀਵਰਸਿਟੀਆਂ ਨੇ ਆਪਣੀ ਜਗ੍ਹਾ ਬਣਾਈ ਹੈ। ਸਭ ਤੋਂ ਵਧੀਆ ਰੈਂਕਿੰਗ ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਨੂੰ ਮਿਲੀ ਹੈ। ਦੇਸ਼ ਦੀ ਟਾਪ 50 ਮੈਡੀਕਲ ਸ਼੍ਰੇਣੀ ਵਿੱਚ ਲੁਧਿਆਣਾ ਦੇ ਡੀਐਮਸੀ ਨੇ 40ਵਾਂ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਨੇ ਦੂਜਾ ਅਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਨੇ 35ਵਾਂ ਸਥਾਨ ਹਾਸਲ ਕੀਤਾ।


ਨਵੇਂ ਇਨੋਵੇਸ਼ਨ ਵਿੱਚ ਨਹੀਂ ਮਿਲੀ ਜਗ੍ਹਾ

ਵੱਖ-ਵੱਖ ਸ਼੍ਰੇਣੀਆਂ ਵਿੱਚ ਕਰਵਾਏ ਗਏ ਸਰਵੇਖਣ ਵਿੱਚ ਪੰਜਾਬ ਦੀ ਕੋਈ ਵੀ ਯੂਨੀਵਰਸਿਟੀ ਨਵੇਂ ਇਨੋਵੇਸ਼ਨ ਸ਼੍ਰੇਣੀ ਵਿੱਚ ਜਗ੍ਹਾ ਨਹੀਂ ਬਣਾ ਸਕੀ। ਜਦੋਂ ਕਿ ਮੈਨੇਜਮੈਂਟ ਸ਼੍ਰੇਣੀ ਵਿੱਚ ਵੀ ਚੰਡੀਗੜ੍ਹ ਯੂਨੀਵਰਸਿਟੀ ਨੇ 36ਵਾਂ ਸਥਾਨ ਹਾਸਲ ਕੀਤਾ।

ਇਸ ਸਰਵੇਖਣ ਵਿੱਚ ਦੇਸ਼ ਦੇ 1374 ਇੰਸਟੀਚਿਊਟਸ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ 439 ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ, ਇੰਜੀਨੀਅਰਿੰਗ ਦੀਆਂ 1373, ਫਾਰਮੇਸੀ ਦੀਆਂ 439 ਅਤੇ 1596 ਕਾਲਜ ਸ਼ਾਮਲ ਸਨ।


ਪੰਜਾਬ ਯੂਨੀਵਰਸਿਟੀ ਨੇ 7ਵਾਂ ਸਥਾਨ ਹਾਸਲ ਕੀਤਾ

ਦੇਸ਼ ਦੀ ਟਾਪ 50 ਫਾਰਮੇਸੀ ਸ਼੍ਰੇਣੀ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਨੇ 7ਵਾਂ ਸਥਾਨ ਹਾਸਲ ਕੀਤਾ। ਜਦੋਂ ਕਿ ਨੈਸ਼ਨਲ ਇੰਸਟੀਚਿਊਟ ਆਫ ਫਾਰਮੇਸਿਊਟਿਕਲ ਐਜੂਕੇਸ਼ਨ ਐਂਡ ਰਿਸਰਚ (ਐਨਆਈਪਈਆਰ) ਨੇ 9ਵਾਂ, ਚੰਡੀਗੜ੍ਹ ਯੂਨੀਵਰਸਿਟੀ ਨੇ 20ਵਾਂ ਅਤੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਨੇ 46ਵਾਂ ਸਥਾਨ ਪ੍ਰਾਪਤ ਕੀਤਾ।

ਆਰਕੀਟੈਕਚਰ ਅਤੇ ਪਲਾਨਿੰਗ ਸ਼੍ਰੇਣੀ ਵਿੱਚ ਵੀ ਚੰਡੀਗੜ੍ਹ ਯੂਨੀਵਰਸਿਟੀ ਨੇ 13ਵਾਂ ਸਥਾਨ ਹਾਸਲ ਕੀਤਾ, ਜਦੋਂ ਕਿ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ ਦੀ ਰੈਂਕਿੰਗ 30ਵੀਂ ਰਹੀ।

ਸਟੇਟ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 5ਵਾਂ ਸਥਾਨ ਹਾਸਲ ਕੀਤਾ।


ਕਾਨੂੰਨੀ ਅਤੇ ਡੈਂਟਲ ਸ਼੍ਰੇਣੀ ਵਿੱਚ ਨਹੀਂ ਬਣੀ ਜਗ੍ਹਾ

ਪੰਜਾਬ ਦੀ ਕੋਈ ਵੀ ਯੂਨੀਵਰਸਿਟੀ ਕਾਨੂੰਨੀ ਸਿੱਖਿਆ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕੀ। ਇਸੇ ਤਰ੍ਹਾਂ ਡੈਂਟਲ ਕਾਲਜ ਵੀ ਟਾਪ ਸੂਚੀ ਵਿੱਚ ਸ਼ਾਮਲ ਹੋਣ ਵਿੱਚ ਅਸਫਲ ਰਹੇ।