ਪੰਜਾਬ: ਵਿਦਿਆਰਥੀਆਂ ਨਾਲ ਭਰੀ ਬਸ ਦਾ ਭਿਆਨਕ ਹਾਦਸਾ, 3 ਦੀ ਮੌਤ

37

11 ਮਾਰਚ 2025 Aj Di Awaaj

ਪੰਜਾਬ ਤੋਂ ਜੋਧਪੁਰ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬਸ ਨਾਲ ਇੱਕ ਵੱਡਾ ਹਾਦਸਾ ਹੋ ਗਿਆ ਹੈ। ਜਾਣਕਾਰੀ ਅਨੁਸਾਰ, ਰਾਜਸਥਾਨ ਦੇ ਨਾਗੌਰ ਜਿਲੇ ਵਿੱਚ ਮੰਗਲਵਾਰ ਸਵੇਰੇ ਕਰੀਬ 5:30 ਵਜੇ ਸਲੀਪਰ ਬਸ ਪਲਟ ਗਈ, ਜਿਸ ਨਾਲ 3 ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ ਅਤੇ 12 ਤੋਂ ਵੱਧ ਜਖਮੀ ਹੋ ਗਏ। ਪੁਲਿਸ ਉਪਾਧੀਕਾਰੀ ਖੇਮਰਾਮ ਦੇ ਅਨੁਸਾਰ, ਇਹ ਹਾਦਸਾ ਸੁਰਪਾਲੀਆ ਥਾਣਾ ਖੇਤਰ ਵਿੱਚ ਹੋਇਆ, ਜਦੋਂ ਬਸ ਇੱਕ ਟਰਾਲੇ ਨਾਲ ਟਕਰਾਕੇ ਪਲਟ ਗਈ।

ਬਸ ਵਿੱਚ ਨੈਸ਼ਨਲ ਲਾ ਯੂਨੀਵਰਸਿਟੀ (ਜੋਧਪੁਰ) ਦੇ ਵਿਦਿਆਰਥੀ ਸਵਾਰ ਸਨ। ਹਾਦਸੇ ਵਿੱਚ 3 ਵਿਦਿਆਰਥੀਆਂ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਜਖਮੀ ਵਿਦਿਆਰਥੀਆਂ ਨੂੰ ਨਾਗੌਰ ਦੇ ਜੇਐਲਐਨ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਗੰਭੀਰ ਤੌਰ ‘ਤੇ ਜਖਮੀ 4 ਵਿਦਿਆਰਥੀਆਂ ਨੂੰ ਜੋਧਪੁਰ ਭੇਜਿਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।