ਪੰਜਾਬ ਪੁਲਿਸ ਕਰਮਚਾਰੀਆਂ ਨਾਲ ਲੋਕਾਂ ਦੀ ਠੋਕਾ-ਵਾਰੀ, ਮਾਮਲਾ ਜਾਣਕੇ ਰਹਿ ਜਾਵੋਗੇ ਹੈਰਾਨ

13

20 ਫਰਵਰੀ 2025  Aj Di Awaaj

ਪੰਜਾਬ ਪੁਲਿਸ ਦੇ ਕਰਮਚਾਰੀਆਂ ਦੀ ਕੁੱਟਮਾਰ ਦੀ ਇੱਕ ਹੈਰਾਨ ਕਰਦਿੰਦੀ ਘਟਨਾ ਸਾਹਮਣੇ ਆਈ ਹੈ। ਸਰਕਾਰ ਵੱਲੋਂ ਵਿਆਹ ਸਮਾਗਮਾਂ ਵਿੱਚ ਰਾਤ 10 ਵਜੇ ਤੱਕ ਹੀ ਡੀ.ਜੇ. ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿਕ्कਤ ਨਾ ਹੋਵੇ। ਪਰ ਕੁਝ ਸ਼ਰਾਰਤੀ ਤੱਤ ਹਾਲੇ ਵੀ ਇਸ ਨਿਯਮ ਦੀ ਉਲੰਘਣਾ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਮਾਮਲਾ ਪਠਾਨਕੋਟ ਦੇ ਅਰੇਨਾ ਗੁਲਸ਼ਨ ਪੈਲੇਸ ਵਿੱਚ ਵਾਪਰਿਆ।

ਪਿਛਲੀ ਰਾਤ ਕਰੀਬ 2 ਵਜੇ, 112 ਹੈਲਪਲਾਈਨ ਨੰਬਰ ‘ਤੇ ਇੱਕ ਸ਼ਿਕਾਇਤ ਮਿਲੀ ਕਿ ਉਕਤ ਪੈਲੇਸ ਵਿੱਚ ਡੀ.ਜੇ. ਉੱਚੀ ਆਵਾਜ਼ ਵਿੱਚ ਚੱਲ ਰਿਹਾ ਸੀ। ਪੁਲਿਸ ਜਦ ਮੌਕੇ ‘ਤੇ ਪਹੁੰਚੀ ਅਤੇ ਆਵਾਜ਼ ਘੱਟ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਭੀੜ ਨੇ ਉਲਟੇ ਹੀ ਪੁਲਿਸ ਕਰਮਚਾਰੀਆਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕੁਝ ਪੁਲਿਸ ਅਧਿਕਾਰੀ ਵੀ ਜ਼ਖਮੀ ਹੋ ਗਏ। ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਦੀ ਫੁਟੇਜ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 8 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਸ਼ਿਕਾਇਤ ਮਲਣ ‘ਤੇ ਜਦ ਕਰਮਚਾਰੀ ਮੌਕੇ ‘ਤੇ ਪਹੁੰਚੇ, ਤਾਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ। ਅਜੇ ਤਕ 3 ਵਿਅਕਤੀਆਂ ‘ਤੇ ਕਾਰਵਾਈ ਹੋ ਚੁੱਕੀ ਹੈ, ਜਦਕਿ 8 ਹੋਰ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।