ਬਰਨਾਲਾ, 21 ਮਈ 2025 Aj Di Awaaj
ਸਕੱਤਰ ਮਾਰਕਿਟ ਕਮੇਟੀ ਬਰਨਾਲਾ ਸ. ਕੁਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਵਪਾਰਕ ਬਲਿਟ-ਅਪ ਦੁਕਾਨਾਂ/ਪਲਾਟਾਂ, ਪੰਜਾਬ ਦੀਆਂ ਮੰਡੀਆਂ ਵਿੱਚ ਫਰੀ ਹੋਲਡ ਦੇ ਅਧਾਰ ‘ਤੇ ਈ-ਨਿਲਾਮੀ ਰਾਹੀਂ ਮੰਡੀਆਂ ਵਿੱਚ ਵਪਾਰਿਕ ਸਾਈਟਾਂ ਦੇ ਮਾਲਕ ਬਣਨ ਦਾ ਸੁਨਿਹਰੀ ਮੌਕਾ ਦਿੰਦੇ ਹੋਏ, ਮੰਡੀ ਹੰਡਿਆਇਆ ਮਾਰਕਿਟ ਕਮੇਟੀ ਬਰਨਾਲਾ ਦੇ ਪਲਾਟਾਂ/ ਬੂਥਾਂ ਦੀ ਈ-ਨਿਲਾਮੀ 28 ਮਈ 2025 ਦੁਪਹਿਰ 12.00 ਵਜੇ ਤੱਕ ਕੀਤੀ ਜਾ ਰਹੀ ਹੈ।
ਸ੍ਰੀ ਕੁਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੋਲੀ ਲਗਾਉਣ ਲਈ ਜੀ.ਪੀ.ਐੱਸ ਸਮਰੱਥ ਡੀਵਾਇਸ ਲਾਜ਼ਮੀ ਹੈ, ਇਸ ਤੋਂ ਇਲਾਵਾ ਬੋਲੀਕਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਨੈੱਟ ਜਾਂ ਆਰ.ਟੀ.ਜੀ.ਐੱਸ ਟ੍ਰਾਂਜੈਕਸ਼ਨਾਂ ਨੂੰ ਖਾਤੇ ਨਾਲ ਮਿਲਾਨ ਵਿੱਚ ਕੁੱਝ ਸਮਾਂ ਲਗਦਾ ਹੈ, ਬਿਨਾਂ ਕਿਸੇ ਪਰੇਸ਼ਾਨੀ ਦੇ ਬੋਲੀ ਲਗਾਉਣ ਲਈ ਈ-ਨਿਲਾਮੀ ਦੇ ਖਤਮ ਹੋਣ ਤੋਂ ਘੱਟੋ-ਘੱਟ 24 ਘੰਟੇ ਪਹਿਲਾ ਭੁਗਤਾਨ ਕੀਤਾ ਜਾਵੇ। ਇਨਾਂ ਸਾਈਟਾਂ ‘ਤੇ ਪ੍ਰਮੁੱਖ ਬੈਂਕਾਂ ਵੱਲੋਂ ਲੋਨ ਦੇ ਸੁਵਿਧਾ ਵੀ ਉਪਲੱਬਧ ਹੈ। ਸੋ ਚਾਹਵਾਨ ਵਿਅਕਤੀਆਂ ਵੱਲੋਂ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
ਵਧੇਰੇ ਜਾਣਕਾਰੀ ਲਈ ਬੋਲੀਕਾਰ ਮੁੱਖ ਦਫਤਰ ਦੇ ਫੋਨ ਨੰਬਰ 0172-5101721 ਅਤੇ ਮਾਰਕਿਟ ਕਮੇਟੀ ਬਰਨਾਲਾ ਦੇ ਕਰਮਚਾਰੀ ਸ੍ਰੀ ਰਾਜ ਕੁਮਾਰ ਮੰਡੀ ਸੁਪਰਵਾਈਜ਼ਰ ਫੋਨ ਨੰ. 98156-79081 ਅਤੇ ਸ੍ਰੀ ਜਗਸੀਰ ਸਿੰਘ ਆ.ਰਿ ਫੋਨ ਨੰ.98786-12655 ਨਾਲ ਤਾਲਮੇਲ ਕਰ ਸਕਦੇ ਹਨ।
