Home Punjabi ਪੰਜਾਬ ਲੁਧਿਆਣਾ ਭਾਜਪਾ ਵਰਕਰਾਂ ਨੇ ਸੀ ਪੀ ਦਫ਼ਤਰ ਦੀਆਂ ਖਬਰਾਂ ਦਾ ਵਿਰੋਧ...
01 ਅਪ੍ਰੈਲ 2025 ਅੱਜ ਦੀ ਆਵਾਜ਼
ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਅੱਗੇ ਭਾਜਪਾ ਜ਼ਿਲ੍ਹਾ ਲੀਡਰਸ਼ਿਪ ਦਾ ਰੋਸ਼ ਪ੍ਰਦਰਸ਼ਨ
ਲੁਧਿਆਣਾ – ਭਾਜਪਾ ਜ਼ਿਲ੍ਹਾ ਲੀਡਰਸ਼ਿਪ ਨੇ ਅੱਜ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਬਾਹਰ ਧਰਨਾ ਦਿੱਤਾ। ਧਰਨੇ ਵਿੱਚ 200 ਤੋਂ ਵੱਧ ਭਾਜਪਾ ਅਧਿਕਾਰੀ ਅਤੇ ਵਰਕਰ ਸ਼ਾਮਲ ਹੋਏ, ਜਿਨ੍ਹਾਂ ਨੇ ਆਮ ਆਦਮੀ ਪਾਰਟੀ (AAP) ਅਤੇ ਪੁਲਿਸ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ।
ਚੋਣਾਂ ਵਿੱਚ ਦਖਲਅੰਦਾਜ਼ੀ ਦੇ ਦੋਸ਼
ਭਾਜਪਾ ਨੇਤਾਵਾਂ ਨੇ AAP ਸਰਕਾਰ ਉੱਤੇ ਦੋਸ਼ ਲਗਾਏ ਕਿ ਉਹ ਚੋਣ ਪ੍ਰਕਿਰਿਆ ‘ਚ ਹਸਤਖੇਪ ਕਰ ਰਹੀ ਹੈ। ਉਨ੍ਹਾਂ ਮੁਅਲਣਾ ਲਾਇਆ ਕਿ ਭਾਜਪਾ ਦੇ ਵੱਖ-ਵੱਖ ਬੂਥਾਂ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ ਜਾ ਰਹੀਆਂ ਹਨ।
ਪ੍ਰਦਰਸ਼ਨਕਾਰੀ ਵਰਕਰਾਂ ਨੇ ਪੁਲਿਸ ਪ੍ਰਸ਼ਾਸਨ ਉੱਤੇ ਆਮ ਆਦਮੀ ਪਾਰਟੀ ਦੇ ਦਬਾਅ ਹੇਠ ਕੰਮ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਦੇ ਹੱਥਾਂ ਵਿੱਚ ਤਖ਼ਤੀਆਂ ਸਨ, ਜਿਨ੍ਹਾਂ ਉੱਤੇ ‘AAP ਸਰਕਾਰ ਦੀ ਦੁਰਵਰਤੋਂ ਬੰਦ ਕਰੋ’ ਵਰਗੇ ਨਾਅਰੇ ਲਿਖੇ ਹੋਏ ਸਨ।
‘AAP’ ਸਰਕਾਰ ਹਾਰ ਦੇ ਡਰ ਕਾਰਨ ਪੁਲਿਸ ਦਾ ਗਲਤ ਵਰਤੋਂ ਕਰ ਰਹੀ – ਗੁਰਦੇਵੀ ਸ਼ਰਮਾ
ਭਾਜਪਾ ਨੇਤਾ ਗੁਰਦੇਵੀ ਸ਼ਰਮਾ ਨੇ ਕਿਹਾ ਕਿ AAP ਸਰਕਾਰ ਆਪਣੀ ਹਾਰ ਦੇਖ ਰਹੀ ਹੈ, ਇਸੇ ਕਰਕੇ ਪੁਲਿਸ ਦਾ ਗਲਤ ਵਰਤੋਂ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਕਮਿਸ਼ਨਰ ਆਪਣੇ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਕਾਰਜਸ਼ੀਲਤਾ ‘ਤੇ ਨਜ਼ਰ ਰੱਖਣ।
ਭਾਜਪਾ ਨੇਤਾ ਪ੍ਰਵੀਨ ਬਾਂਸਲ – “ਕੇਜਰੀਵਾਲ ਦੀ ਰਾਜਨੀਤੀ ਖਤਮ ਹੋ ਰਹੀ”
ਭਾਜਪਾ ਨੇਤਾ ਪ੍ਰਵੀਨ ਬਾਂਸਲ ਨੇ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ “ਕੇਜਰੀਵਾਲ ਨੇ ਦਿੱਲੀ ਗਵਾ ਦਿੱਤੀ, ਹੁਣ ਉਹ ਹਰ ਪਾਸੇ ਤੋਂ ਨਿਕਲ ਚੁੱਕਾ ਹੈ”। ਉਨ੍ਹਾਂ ਨੇ ਦਾਅਵਾ ਕੀਤਾ ਕਿ AAP ਦੀਆਂ ਨੀਤੀਆਂ ਅਤੇ ਰਾਜਨੀਤੀਕ ਲੜਾਈ ਵਿੱਚ ਝੂਠ ਵਧ ਰਿਹਾ ਹੈ।
ਭਾਜਪਾ – “ਨਹੀਂ ਹੋਣ ਦਿਆਂਗੇ ਲੋਕਤੰਤਰ ਦੀ ਹਤਿਆ”
ਭਾਜਪਾ ਨੇਤਾ ਐਡਵੋਕੇਟ ਅਨਿਲ ਸੈਨੀ ਨੇ ਕਿਹਾ ਕਿ AAP ਸਰਕਾਰ ਹਾਰ ਦੇ ਡਰ ਨਾਲ ਅਹੁਦੇਦਾਰਾਂ ਅਤੇ ਵਰਕਰਾਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਭਾਜਪਾ ਕਿਸੇ ਵੀ ਹਾਲਤ ਵਿੱਚ ਇਹ ਨਹੀਂ ਸਹੇਗੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ “ਭਾਜਪਾ ਵਰਕਰਾਂ ਨੂੰ ਹੇਰਾਸ ਨਹੀਂ ਕਰਨ ਦਿੱਤਾ ਜਾਵੇਗਾ”।
Like this:
Like Loading...
Related