ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾ ਦੇ ਚਹੁਮੁੱਖੀ ਵਿਕਾਸ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟ ਸੁਰੂ- ਕੈਬਨਿਟ ਮੰਤਰੀ

24

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਵਿਚ ਸਾਮਿਲ ਹੋਣਾ ਵੱਡਾ ਸੁਭਾਗ- ਹਰਜੋਤ ਬੈਂਸ                                    ਹਰਜੋਤ ਬੈਂਸ ਨੇ ਦਿਆਂਪੁਰ, ਮੋਜੋਵਾਲ, ਕਲਸੇੜਾ, ਨਯਾਂ ਨੰਗਲ, ਨੰਗਲ, ਕੰਚੇੜਾ, ਬਰਾਰੀ, ਪੱਟੀ, ਬੰਦਲੈਹੜੀ, ਬ੍ਰਹਮਪੁਰ, ਜਾਂਦਲਾ ਦੇ ਧਾਰਮਿਕ ਸਮਾਗਮਾਂ ਵਿਚ ਲਗਵਾਈ ਹਾਜ਼ਰੀ

ਨੰਗਲ 13 ਫਰਵਰੀ 2025 Aj Di Awaaj

ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾ ਦੇ ਚਹੁਮੁੱਖੀ ਵਿਕਾਸ ਲਈ ਵਚਨਬੱਧ ਹੈ। ਨੰਗਲ ਅਤੇ ਆਲੇ ਦੁਆਲੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਜਲ ਸਪਲਾਈ ਪ੍ਰੋਜੈਕਟ, ਸਟਰੀਟ ਲਾਈਟ, ਸੀਵਰੇਜ, ਸੜਕਾਂ, ਸੁੰਦਰੀਕਰਨ ਵਰਗੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਸਥਾਨਕ ਵਸਨੀਕਾਂ ਤੇ ਰਾਹਗੀਰਾਂ ਨੂੰ ਸੋਗਾਤ ਦੇ ਰੂਪ ਵਿੱਚ ਦਿੱਤੇ ਗਏ ਹਨ। ਇਸ ਇਲਾਕੇ ਨੂੰ ਸੈਰ ਸਪਾਟਾ ਹੱਬ ਵਜੋ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਆਰਥਿਕਤਾ ਵੀ ਮਜਬੂਤ ਹੋਵੇਗੀ। ਲੋਕਾਂ ਨੂੰ  ਸ਼ਾਨਦਾਰ ਸਹੂਲਤਾਂ ਮਿਲਣਗੀਆਂ, ਦਹਾਕਿਆਂ ਤੋਂ ਰੁਕੇ ਹੋਏ ਵਿਕਾਸ ਦੇ ਕੰਮ ਮੁਕੰਮਲ ਕਰਵਾ ਕੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਜਾ ਰਹੀ ਹੈ। ਸਾਡੇ ਲਈ ਪ੍ਰੇਰਨਾ ਸ੍ਰੋਤ ਰਹੇ ਗੁਰੂ ਰਵਿਦਾਸ ਜੀ ਨੇ ਮਾਨਵਤਾ ਦੇ ਕਲਿਆਣ ਅਤੇ ਹਰ ਵਰਗ ਦੀ ਭਲਾਈ ਦਾ ਸੁਨੇਹਾ ਦਿੱਤਾ ਹੈ, ਜਿਸ ਨੂੰ ਸਾਡੀ ਸਰਕਾਰ ਅਮਲੀ ਜਾਮਾ ਪਹਿਨਾ ਰਹੀ ਹੈ।

     ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਭਾਸ਼ਾ ਵਿਭਾਗ ਪੰਜਾਬ ਨੇ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਨੇ ਬੀਤੀ ਕੱਲ ਦਿਆਪੁਰ, ਮੋਜੋਵਾਲ, ਕਲਸੇੜਾ,ਨਯਾ ਨੰਗਲ,ਪੁਰਾਣਾ ਗੁਰਦੁਆਰਾ ਨੰਗਲ ਸ਼ਹਿਰ, ਕੰਚੇੜਾ, ਬਰਾਰੀ, ਪੱਟੀ ,ਬੰਦਲੇਹੜੀ, ਬ੍ਰਹਮਪੁਰ, ਜਾਂਦਲਾ ਦੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ। ਗੁਰੂ ਰਵਿਦਾਸ ਜੀ ਦੀ ਮਹਿਮਾਂ ਨੂੰ ਅਨਮੋਲ ਦੱਸਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਸਾਡੇ ਸਮਾਜ ਅਤੇ ਜੀਵਨ ਦੀ ਜਾਂਝ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਹਨਾਂ ਦਾ ਪ੍ਰਕਾਸ਼ ਦਿਹਾੜਾ ਅਸੀਂ ਬਹੁਤ ਧੂਮ-ਧਾਮ ਨਾਲ ਮਨਾ ਰਹੇ ਹਾਂ, ਉਹਨਾਂ ਕਿਹਾ ਕਿ ਸੰਸਥਾਵਾਂ ਵਲੋਂ ਕੀਤੇ ਪ੍ਰਬੰਧ ਬਹੁਤ ਹੀ ਵਧੀਆਂ ਹਨ ਅਤੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕੀਤੇ ਸਮਾਗਮ ਵਿਚ ਸ਼ਾਮਿਲ ਹੋਣਾ ਸਾਡੇ ਸਾਰਿਆ ਲਈ ਬਹੁਤ ਹੀ ਸੁਭਾਗ ਵਾਲੀ ਗੱਲ ਹੈ।

    ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ, ਚੇਅਰਮੈਨ ਕਮਿੱਕਰ ਸਿੰਘ ਡਾਢੀ, ਸਤੀਸ਼ ਚੋਪੜਾ, ਚੇਅਰਮੈਨ ਰਾਕੇਸ਼ ਚੋਧਰੀ, ਪੱਮੂ ਢਿੱਲੋ ਸਰਪੰਚ ਬ੍ਰਹਮਪੁਰ, ਜੱਗਿਆ ਦੱਤ ਸਰਪੰਚ ਬੰਦਲੈਹੜੀ, ਸੁਖਵਿੰਦਰ ਸਿੰਘ ਸੇਖੋ ਸਰਪੰਚ ਰਾਏਪੁਰ, ਮੁਕੇਸ਼ ਵਰਮਾ, ਮਨਜੋਤ ਸਿੰਘ, ਕਾਲਾ ਛੋਕਰ ਮਨਜੋਤ ਸਿੰਘ, ਰਾਕੇਸ਼ ਕਾਲਾ ਜਾਂਦਲਾ, ਅਸ਼ਰਫ ਖ਼ਾਨ, ਮੁਨੀਸ਼ ਕੁਮਾਰ ਸ਼ਰਮਾ, ਹਰਜਾਪ ਸਿੰਘ ਰਾਣਾ, ਨਿਰਮਲ ਸਿੰਘ, ਰਵੀ ਸੂਦ, ਜਸਪਾਲ ਸਿੰਘ, ਅਜੇ ਸੈਣੀ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।