04 ਅਪ੍ਰੈਲ 2025 ਅੱਜ ਦੀ ਆਵਾਜ਼
ਚੰਡੀਗੜ੍ਹ: ਪੰਜਾਬ ਸਰਕਾਰ ਨੇ ਬਜ਼ੁਰਗ ਨਾਗਰਿਕਾਂ ਲਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਯੋਜਨਾ ਪਹਿਲਾਂ 6 ਨਵੰਬਰ 2023 ਨੂੰ ਸ਼ੁਰੂ ਕੀਤੀ ਗਈ ਸੀ, ਜਿਸਦੇ ਤਹਿਤ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾਂਦੀ ਸੀ।
ਕੈਬਨਿਟ ਦੀ ਮੰਜ਼ੂਰੀ ਅਤੇ ਨਵਾਂ ਬਜਟ
3 ਅਪ੍ਰੈਲ 2025 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਯੋਜਨਾ ਮੁੜ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਗਈ। ਸਰਕਾਰ ਨੇ ਇਸ ਲਈ 100 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਵੀ ਰਖਿਆ ਹੈ।
ਯੋਜਨਾ ਦੇ ਤਹਿਤ ਮਿਲਣ ਵਾਲੀਆਂ ਸਹੂਲਤਾਂ
-
50 ਸਾਲ ਤੋਂ ਵੱਧ ਉਮਰ ਦੇ ਨਾਗਰਿਕ ਯਾਤਰਾ ਲਈ ਯੋਗ ਹੋਣਗੇ।
-
ਯਾਤਰਾ ਰੇਲ ਗੱਡੀਆਂ ਅਤੇ ਏਸੀ ਬੱਸਾਂ ਰਾਹੀਂ ਹੋਵੇਗੀ।
-
ਯਾਤਰੀਆਂ ਨੂੰ ਖਾਣ-ਪੀਣ, ਰਹਿਣ ਦੀਆਂ ਸਹੂਲਤਾਂ ਅਤੇ ਜ਼ਰੂਰੀ ਸਮਾਨ ਜਿਵੇਂ ਕਿ ਕੰਬਲ, ਤੋਲੀਆ, ਕੱਪੜੇ, ਕੰਗੀ ਆਦਿ ਮੁਹੱਈਆ ਕਰਵਾਏ ਜਾਣਗੇ।
ਪਹਿਲੀ ਵਾਰੀ 53,000 ਸ਼ਰਧਾਲੂ ਲੈ ਚੁੱਕੇ ਲਾਭ
ਪਿਛਲੇ ਪੜਾਅ ਵਿੱਚ, 27 ਦਸੰਬਰ 2023 ਨੂੰ ਗੁਰੂ ਪੁਰਬ ਮੌਕੇ ਪਹਿਲੀ ਰੈਲਗੱਡੀ ਗੰਦਾ ਸਾਹਿਬ ਤੋਂ ਅੰਮ੍ਰਿਤਸਰ ਲਈ ਚਲਾਈ ਗਈ ਸੀ। ਇਸ ਦੌਰਾਨ ਕਰੀਬ 53,000 ਯਾਤਰੀਆਂ ਨੇ ਲਾਭ ਲਿਆ।
ਅਪ੍ਰੈਲ ਦੇ ਆਖਰੀ ਹਫਤੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ
ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਅਪ੍ਰੈਲ ਦੇ ਆਖਰੀ ਹਫਤੇ ਤੋਂ ਸ਼ੁਰੂ ਹੋ ਜਾਵੇਗੀ। ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ, ਅਤੇ ਲੋਕ offline ਮਾਧਿਅਮ ਰਾਹੀਂ ਵੀ ਦਰਖਾਸਤ ਦੇ ਸਕਣਗੇ। ਯਾਤਰਾ ਮਈ 2025 ਤੋਂ ਸ਼ੁਰੂ ਕੀਤੀ ਜਾਵੇਗੀ।
ਕਿਸਾਨਾਂ ਅਤੇ ਬਜ਼ੁਰਗਾਂ ਲਈ ਵਾਅਦੇ ਪੂਰੇ ਕਰ ਰਹੀ ਸਰਕਾਰ
ਮੁੱਖ ਮੰਤਰੀ ਮਾਨ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ 2023 ਵਿੱਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਹ ਯੋਜਨਾ ਸਰਕਾਰ ਦੀ ਆਪਣੀ ਵਚਨਬੱਧਤਾ ਅਤੇ ਬਜ਼ੁਰਗਾਂ ਪ੍ਰਤੀ ਸਤਿਕਾਰ ਦੀ ਪ੍ਰਤੀਕ ਹੈ।
ਰੇਲਗੱਡੀਆਂ ਦੀ ਉਪਲਬਧਤਾ ਇੱਕ ਚੁਣੌਤੀ
ਯੋਜਨਾ ਦੇ ਪਹਿਲੇ ਚਰਨ ਦੌਰਾਨ ਰੇਲਵੇ ਵੱਲੋਂ ਗੱਡੀਆਂ ਦੀ ਉਪਲਬਧਤਾ ਵਿੱਚ ਮੁਸ਼ਕਲ ਆਈ ਸੀ, ਜਿਸ ਕਾਰਨ ਕੇਂਦਰ ਅਤੇ ਰਾਜ ਸਰਕਾਰ ਦਰਮਿਆਨ ਤਣਾਅ ਦੀ ਸਥਿਤੀ ਬਣੀ। ਪਰ ਹੁਣ ਰੇਲਵੇ ਵੱਲੋਂ ਸਕਾਰਾਤਮਕ ਜਵਾਬ ਮਿਲਣ ਤੋਂ ਬਾਅਦ, ਸਰਕਾਰ ਨੇ ਯਾਤਰਾ ਦੀਆਂ ਤਿਆਰੀਆਂ ਮੁੜ ਸ਼ੁਰੂ ਕਰ ਦਿੱਤੀਆਂ ਹਨ।
