ਪੰਜਾਬ ਸਰਕਾਰ ਵੱਲੋਂ ਮੀਡੀਆ ਕਰਮੀਆਂ ਦੇ ਪੀਲੇ ਸ਼ਨਾਖਤੀ ਕਾਰਡ ਰੀਨੀਊ

35
logo

17 ਮਾਰਚ 2025 Aj Di Awaaj

ਜ਼ਰੂਰੀ ਸੂਚਨਾ
ਜ਼ਿਲ੍ਹੇ ਦੇ ਸਮੂਹ ਮੀਡੀਆ ਕਰਮੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਮੀਡੀਆ ਕਰਮੀਆਂ ਦੇ ਪੀਲੇ ਸ਼ਨਾਖਤੀ ਕਾਰਡ ਨਵਿਆਏ (ਰੀਨੀਊ) ਜਾਣੇ ਹਨ ।
ਇਸ ਲਈ ਜ਼ਿਲ੍ਹੇ ਦੇ ਮੀਡੀਆ ਕਰਮੀ ਨੱਥੀ ਬਿਨੈ ਪੱਤਰ ਅਤੇ ਸਵੈ ਘੋਸ਼ਣਾ ਪੱਤਰ ਸਮੇਤ ਲੋੜੀਂਦੇ ਦਸਤਾਵੇਜ਼, (ਜਿਨ੍ਹਾਂ ਦੀ ਸੂਚੀ ਬਿਨੈ ਪੱਤਰ ਵਿੱਚ ਦਰਜ ਹੈ) ਨੱਥੀ ਕਰਕੇ ਦਸਤੀ ਰੂਪ ਦੇ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਦੀ ਦੂਜੀ ਮੰਜ਼ਲ ਸਥਿਤ ਜ਼ਿਲ੍ਹਾ ਲੋਕ ਸੰਪਰਕ ਦਫਤਰ ਦੇ ਕਮਰਾ ਨੰਬਰ 90 ਵਿਖੇ, ਮਿਤੀ 20 ਮਾਰਚ, 2025 ਦਿਨ ਵੀਰਵਾਰ ਸ਼ਾਮ 04 ਵਜੇ ਤੱਕ ਕਿਸੇ ਵੀ ਕੰਮਕਾਜ ਵਾਲੇ ਦਿਨ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਨੋਟ- 1) ਨਿਰਧਾਰਿਤ ਮਿਤੀ ਤੋਂ ਬਾਅਦ ਫਾਰਮ ਨਹੀਂ ਲਏ ਜਾਣਗੇ।
2) ਅਧੂਰੇ ਫਾਰਮ ਬਿਨਾ ਕਿਸੇ ਸੂਚਨਾ ਦੇ ਰੱਦ ਕਰ ਦਿੱਤੇ ਜਾਣਗੇ ।
3) ਫਾਰਮ ਦਸਤੀ ਹੀ ਲਏ ਜਾਣਗੇ । ਕੋਈ ਵੀ ਫਾਰਮ ਡਾਕ ਜਾਂ ਈ- ਮੇਲ ਰਾਹੀਂ ਨਾ ਭੇਜਿਆ ਜਾਵੇ।
ਐਕਰੀਡੇਸ਼ਨ ਕਾਰਡ ਰੀਨਿਊ ਕਰਵਾਉਣ ਲਈ ਵਿਭਾਗ ਦੇ ਪੋਰਟਲ https://eservices.punjab.gov.in/  ‘ਤੇ ਮਿਤੀ 24-03-2025 ਤੱਕ ਆਨਲਾਈਨ ਅਪਲਾਈ ਕੀਤਾ ਜਾਵੇ। ਇਸ ਸਬੰਧੀ ਹੋਰ ਜਾਣਕਾਰੀ ਲਈ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।