20 ਫਰਵਰੀ 2025 Aj Di Awaaj
ਕਣਕ ਦੀ ਫ਼ਸਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਹੱਤਵਪੂਰਨ ਸਲਾਹ ਫਰਵਰੀ 2025 ਦੌਰਾਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਉਤਾਰ-ਚੜ੍ਹਾਅ ਦਰਜ ਕੀਤਾ ਗਿਆ ਹੈ। ਮੌਜੂਦਾ ਹਾਲਾਤਾਂ ਵਿੱਚ ਦਿਨ ਦਾ ਤਾਪਮਾਨ ਆਮ ਦੇ ਨੇੜੇ ਹੈ, ਪਰ ਰਾਤ ਦੇ ਤਾਪਮਾਨ ਵਿੱਚ ਆਮ ਤੋਂ ਵੱਧ ਘਟਾਅ ਵੇਖਣ ਨੂੰ ਮਿਲ ਰਹੀ ਹੈ। ਇਹ ਜਾਣਕਾਰੀ ਅਪਰ ਨਿਰਦੇਸ਼ਕ (ਸੰਚਾਰ), ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਜਾਰੀ ਕੀਤੀ ਗਈ।
ਮੌਸਮ ਅਤੇ ਮਿੱਟੀ ਦੀ ਨਮੀ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸਾਨਾਂ ਨੂੰ ਕਣਕ ਦੀ ਫ਼ਸਲ ‘ਚ ਹਲਕੀ ਅਤੇ ਵਾਰ-ਵਾਰ ਸਿੰਚਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਨਾਲ ਪੌਦਿਆਂ ਨੂੰ ਆਵਸ਼ਯਕ ਪਾਣੀ ਮਿਲੇਗਾ ਅਤੇ ਉੱਚ ਤਾਪਮਾਨ ਦੇ ਨੁਕਸਾਨ ਤੋਂ ਬਚਾਵ ਹੋਵੇਗਾ।
ਇਸ ਦੇ ਨਾਲ, ਪੋਟਾਸ਼ੀਅਮ ਨਾਈਟ੍ਰੇਟ (13:0:45) 2% ਘੋਲ (200 ਲੀਟਰ ਪਾਣੀ ਵਿੱਚ 4 ਕਿਲੋਗ੍ਰਾਮ ਖੋਲ ਕੇ) ਗੋਭ ਦੇ ਪੱਤੇ ਨਿਕਲਣ ਸਮੇਂ ਅਤੇ ਬੂਰ ਪੈਣ ਦੇ ਪੜਾਅ ‘ਤੇ ਛਿੜਕਣ ਦੀ ਸਲਾਹ ਦਿੱਤੀ ਗਈ ਹੈ। ਇਹ ਸ਼ਾਮ ਦੇ ਸਮੇਂ ਕਰਨਾ ਵਧੀਆ ਰਹੇਗਾ, ਤਾਂ ਕਿ ਉੱਚੇ ਤਾਪਮਾਨ ਕਰਕੇ ਪੱਤਿਆਂ ਨੂੰ ਨੁਕਸਾਨ ਨਾ ਪਹੁੰਚੇ।
ਇਹ ਸਿਫ਼ਾਰਸ਼ਾਂ ਅਮਲ ਵਿੱਚ ਲਿਆਂਦਿਆਂ ਕਣਕ ਦੀ ਫ਼ਸਲ ਉੱਚ ਤਾਪਮਾਨ ਦੇ ਪ੍ਰਭਾਵ ਤੋਂ ਬਚ ਸਕਦੀ ਹੈ ਅਤੇ ਉਤਪਾਦਨ ਵਿੱਚ ਵਾਧੂ ਵਧਾਰਾ ਕੀਤਾ ਜਾ ਸਕਦਾ ਹੈ।
