ਅਮਰਗੜ੍ਹ ਨੂੰ 13 ਕਰੋੜ ਦੀ ਸੁਗਾਤ ‘ਤੇ ਪ੍ਰੋ. ਗੱਜਣਮਾਜਰਾ ਵੱਲੋਂ CM ਦਾ ਧੰਨਵਾਦ

8

ਅਮਰਗੜ੍ਹ, 18 ਜੁਲਾਈ 2025 AJ DI Awaaj

Punjab Desk : ਵਿਧਾਨ ਸਭਾ ਹਲਕਾ ਅਮਰਗੜ੍ਹ ਵਾਸੀਆਂ ਲਈ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ, 13 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸਬ-ਡਵੀਜ਼ਨ ਕੰਪਲੈਕਸ ਅਮਰਗੜ੍ਹ ਅਤੇ ਅਹਿਮਦਗੜ੍ਹ  ਦੀ ਇਮਾਰਤ ਤਿਆਰ ਕਰ ਦਿੱਤੀ ਗਈ ਹੈ। ਇਸ ਨਵੇਂ ਕੰਪਲੈਕਸ ਨੂੰ ਆਮ ਲੋਕਾਂ ਲਈ ਸਮਰਪਿਤ ਕੀਤਾ ਗਿਆ।

ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਖਾਸ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਵਿੱਚ ਵਧੀਆ ਪ੍ਰਸਾਸ਼ਨ ਅਤੇ ਲੋਕ ਭਲਾਈ ਵਾਲੀਆਂ ਨੀਤੀਆਂ ਰਾਹੀਂ ਹਰੇਕ ਹਲਕੇ ਦੀ ਵਧੀਆ ਤਰੱਕੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਕੰਪਲੈਕਸ ਦੀ ਤਿਆਰੀ ਨਾਲ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਰਕਾਰੀ ਸਹੂਲਤਾਂ ਮਿਲਣਗੀਆਂ, ਜਿਸ ਨਾਲ ਉਨ੍ਹਾਂ ਦਾ ਸਮਾਂ ਤੇ ਪੈਸਾ ਬਚੇਗਾ।

ਵਿਧਾਇਕ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵਲੋਂ ਹਮੇਸ਼ਾ ਹਲਕੇ ਦੀਆਂ ਲੋੜਾਂ ਅਤੇ ਲੋਕਾਂ ਦੀਆਂ ਅਸਲੀ ਸਮੱਸਿਆਵਾਂ ਮੁੱਖ ਮੰਤਰੀ ਸਾਹਿਬ ਨੂੰ ਅਵਗਤ ਕਰਵਾਈਆਂ ਜਾਂਦੀਆਂ ਹਨ, ਜਿਸ ਕਾਰਨ ਹੀ ਅਮਰਗੜ੍ਹ ਹਲਕੇ ਵਿੱਚ ਲਗਾਤਾਰ ਵਿਕਾਸ ਪ੍ਰਾਜੈਕਟਾਂ ਨੂੰ ਮਨਜ਼ੂਰੀ ਮਿਲੀ ਹੈ ਚਾਹੇ ਉਹ ਨਹਿਰੀ ਪਾਣੀ ਦੇ ਹੋਣ ਜਾਂ ਨਵੀਂ ਸੜਕਾਂ ਦੇ ਜਾਂ ਫਿਰ ਹੋਰ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਹਲਕੇ ਨੂੰ ਵਿਕਾਸ ਦੇ ਰਸਤੇ ਉੱਤੇ ਲਿਆਂਦਾ ਹੈ। ਉਹ ਅੱਗੇ ਵੀ ਹਲਕੇ ਦੀ ਤਰੱਕੀ ਲਈ ਭੂਮਿਕਾ ਨਿਭਾਉਂਦੇ ਰਹਿਣਗੇ ਅਤੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰਹੇਗੀ

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਅਮਰਗੜ੍ਹ ਅਨਾਜ ਮੰਡੀ ਵਿਖੇ ਆਯੌਜਿਤ ਰੈਲੀ ਦੌਰਾਨ ਉਨ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਹਲਕੇ ਦੀਆਂ ਲੋੜਾਂ ਤੋਂ ਜਾਣੂ ਕਰਵਾਉਂਦੀਆਂ ਦੱਸਿਆ ਕਿ ਅਹਿਮਦਗੜ੍ਹ  ਵਿਖੇ ਖੇਡ ਸਟੇਡੀਅਮ,ਸੈਕੰਡਰੀ ਸਕੂਲ,ਸੀ.ਐਚ.ਸੀ ਸਿਹਤ ਕੇਂਦਰਾਂ ਦੀ ਅਪਗ੍ਰੇਸ਼ਨ,ਬੱਸ ਸਟੈਂਡ ਤੋਂ ਇਲਾਵਾ ਹਲਕੇ ਦੀਆਂ ਵੱਖ ਵੱਖ ਸੜਕਾਂ ਦੇ ਨਵੀਨੀਕਰਣ ਅਤੇ ਉਸਾਰੀ ਦੀ ਮੰਗ ਤੋਂ ਜਾਣੂ ਕਰਵਾਇਆ ਅਤੇ ਅਮਰਗੜ੍ਹ ਦੇ ਸੀ.ਐਚ.ਸੀ ਨੂੰ ਐਸ.ਐਚ.ਸੀ ਵਿੱਚ ਅਪਗ੍ਰੇਡ ਕਰਨ ਦੀ ਮੰਗ ਤੋਂ ਜਾਣੂ ਕਰਵਾਇਆ । ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਲਾਕੇ ਦੀਆਂ ਜਾਇਜਾ ਮੰਗਾਂ ਦੀ ਪੂਰਤੀ ਦਾ ਭਰੋਸਾ ਦਵਾਇਆ ਤਾਂ ਜੋ ਹਲਕੇ ਦੇ ਲੋਕਾਂ ਦੇ ਬੁਨਿਆਂਦੀ ਲੋੜਾਂ ਦੀ ਪੂਰਤੀ ਹੋ ਸਕੇ ।