ਪ੍ਰਤਾਪ ਬਾਜਵਾ ਦੇ ਵਿਵਾਦਤ ਬਿਆਨ ‘ਤੇ ਰਾਜਨੀਤਿਕ ਤੂਫ਼ਾਨ, ‘ਆਪ’ ਵੱਲੋਂ ਤਿੱਖੀ ਪ੍ਰਤੀਕਿਰਿਆ

3

06 ਅਪ੍ਰੈਲ 2025 ਅੱਜ ਦੀ ਆਵਾਜ਼

ਪੰਜਾਬ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੱਲ੍ਹ ਪੰਜਾਬ ਪੁਲਿਸ ਨੂੰ ਲੈ ਕੇ ਇਕ ਵਿਵਾਦਤ ਬਿਆਨ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਪੁਲਿਸ ‘ਤੇ ਨੈਤਿਕ ਤੌਰ ਤੇ ਭ੍ਰਿਸ਼ਟ ਹੋਣ ਅਤੇ ਨਸ਼ਾ ਤਸਕਰੀ ਵਰਗੇ ਅਪਰਾਧਾਂ ‘ਚ ਮਿਲੀਭੁਗਤ ਦੇ ਦੋਸ਼ ਲਾਏ। ਉਨ੍ਹਾਂ ਪੁਲਿਸ ਵਿਭਾਗ ਨੂੰ ਤੋੜ ਕੇ ਦੁਬਾਰਾ ਬਣਾਉਣ ਦੀ ਲੋੜ ਦੱਸਦੇ ਹੋਏ ਕਿਹਾ ਕਿ ਬਿਨਾਂ ਪੁਲਿਸ ਦੀ ਸ਼ਾਮਿਲਗੀ ਦੇ ਅਜੇਹੇ ਜੁਰਮ ਹੋ ਹੀ ਨਹੀਂ ਸਕਦੇ।

ਇਸ ਬਿਆਨ ‘ਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਬਾਜਵਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਪੰਜਾਬ ਪੁਲਿਸ ‘ਤੇ ਭਰੋਸਾ ਨਹੀਂ, ਤਾਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਵਿਚੋਂ ਪੁਲਿਸ ਹਟਾ ਦੇਣੀ ਚਾਹੀਦੀ ਹੈ। ਨਹੀਂ ਤਾਂ, ਉਨ੍ਹਾਂ ਨੂੰ ਤੁਰੰਤ ਪੰਜਾਬ ਪੁਲਿਸ ਦੇ ਬਹਾਦਰ ਤੇ ਇਮਾਨਦਾਰ ਜਵਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।

ਆਪ ਵਲੋਂ ਲਾਏ ਗਏ ਮੁੱਖ ਦੋਸ਼:

  1. ਬਿਆਨ ਅਫਸੋਸਜਨਕ: ਨੀਲ ਗਰਗ ਨੇ ਕਿਹਾ ਕਿ ਬਾਜਵਾ ਹਮੇਸ਼ਾ ਵਿਵਾਦਤ ਬਿਆਨ ਦੇਂਦੇ ਹਨ, ਪਰ ਇਸ ਵਾਰੀ ਉਨ੍ਹਾਂ ਨੇ ਪੁਰੀ ਪੰਜਾਬ ਪੁਲਿਸ ਨੂੰ ਨਸ਼ਾ ਮਾਮਲੇ ਨਾਲ ਜੋੜ ਕੇ ਬੇਇੱਜਤ ਕੀਤਾ ਹੈ।

  2. ਸਭ ਜਗ੍ਹਾਂ ਚੰਗੇ-ਮਾੜੇ ਲੋਕ ਹੁੰਦੇ ਹਨ: ਗਰਗ ਨੇ ਪੁੱਛਿਆ ਕਿ ਜੇਕਰ ਪੁਲਿਸ ਵਿਭਾਗ ‘ਚ ਕਈ ਮਾੜੇ ਲੋਕ ਹਨ, ਤਾਂ ਕੀ ਰਾਜਨੀਤੀ ਸਿਰਫ ਸੰਤਾਂ ਨਾਲ ਭਰੀ ਹੋਈ ਹੈ?

  3. ਪਿਛਲੀਆਂ ਸਰਕਾਰਾਂ ਨੇ ਪੁਲਿਸ ਦੀ ਦੁਰਵਰਤੋਂ ਕੀਤੀ: ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਪੁਲਿਸ ਨੂੰ ਹਮੇਸ਼ਾ ਉਪਯੋਗਤਾ ਵਜੋਂ ਵਰਤਿਆ, ਜਦਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਏ ਹਨ।

  4. ਪੁਲਿਸ ‘ਤੇ ਰਾਜਨੀਤੀ ਨਾ ਕਰੋ: ਗਰਗ ਨੇ ਆਖ਼ਿਰ ‘ਚ ਕਿਹਾ ਕਿ ਇਹੀ ਪੁਲਿਸ ਹੈ ਜਿਸ ਨੇ ਪੰਜਾਬ ਨੂੰ ਕਾਲੇ ਦੌਰ ਤੋਂ ਕੱਢਿਆ, ਅੱਤਵਾਦ ਤੇ ਗੈਂਗਸਟਰਾਂ ਦੇ ਖਿਲਾਫ ਲੜੀ, ਇਸ ਲਈ ਉਸਦੇ ਨਾਮ ‘ਤੇ ਰਾਜਨੀਤੀ ਕਰਨੀ ਗਲਤ ਹੈ।

ਉਨ੍ਹਾਂ ਬਾਜਵਾ ਨੂੰ ਸਲਾਹ ਦਿੱਤੀ ਕਿ ਉਹ ਜਨਤਕ ਤੌਰ ‘ਤੇ ਪੰਜਾਬ ਪੁਲਿਸ ਤੋਂ ਮਾਫੀ ਮੰਗਣ।