ਪੁਲਿਸ ਪ੍ਰੈਸ ਨੋਟ

18

Barnala 13 Jan 2026 AJ DI Awaaj

Punjab Desk : ਸ੍ਰੀ ਸਰਫਰਾਜ ਆਲਮ, ਆਈ.ਪੀ.ਐਸ. ਐਸ.ਐਸ.ਪੀ ਬਰਨਾਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ:-

 *ਮਿਤੀ 11-01-2026 ਦੀ ਦੇਰ ਰਾਤ ਨੂੰ ਇੱਕ ਫਾਈਰਿੰਗ ਹੋਣ ਸਬੰਧੀ ਘਟਨਾ ਦੀ ਇਤਲਾਹ ਮਿਲੀ, ਜਿਸ ਪਰ ਮੁਕਦਮਾ ਨੰਬਰ 17 ਮਿਤੀ 12-01-2026 ਅ/ਧ 331(6), 191(3), 190, 109 ਬੀ.ਐਨ.ਐਸ ਅਤੇ 25/54/59 ਆਰਮਜ ਐਕਟ ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਹੋਇਆ।

 *ਮੁੱਢਲੀ ਪੜਤਾਲ ਦੌਰਾਨ ਅਕਰਮ ਖਾਨ ਉਰਫ ਅੰਕ ਅਤੇ ਪ੍ਰਦੀਪ ਸਿੰਘ ਉਰਫ ਦੀਪੂ ਵਾਸੀਅਨ ਬਰਨਾਲਾ ਨੂੰ ਮੁਕੰਦਮਾ ਉਕਤ ਵਿਚ ਮੁੱਖ ਦੋਸੀ ਪਾਏ ਗਏ। ਇਹਨਾਂ ਦਾ ਪਹਿਲਾ ਵੀ ਅਪਰਾਧਿਕ ਪਛੇਕੜ ਪਾਇਆ ਗਿਆ ਹੈ।

 *ਮੁੱਢਲੀ ਪੜਤਾਲ ਪਾਇਆ ਗਿਆ ਹੈ ਕਿ ਇਹ ਦੋ ਗੁੱਟਾਂ ਦੀ ਆਪਸੀ ਝੜਪ ਹੈ ਅਤੇ ਲੋਕਾਂ ਦੇ ਵਿੱਚ ਡਰ/ਸਹਿਮ ਪੈਦਾ ਕਰਨ ਅਤੇ ਦਹਿਸਤ ਫਲਾਉਣ ਲਈ ਅਜਿਹੀ ਘਟਨਾ ਨੂੰ ਅਜਾਮ ਦਿੱਤਾ ਗਿਆ ਹੈ।

 *ਸ੍ਰੀ ਸਰਫਰਾਜ ਆਲਮ, ਆਈ.ਪੀ.ਐਸ. ਐਸ.ਐਸ.ਪੀ ਬਰਨਾਲਾ ਜੀ ਦੇ ਦਿਸਾਂ ਨਿਰਦੇਸ਼ਾ ਹੇਠ ਸ੍ਰੀ ਅਸ਼ੋਕ ਕੁਮਾਰ ਪੀ.ਪੀ.ਐਸ. ਐਸ.ਪੀ.ਡੀ) ਬਰਨਾਲਾ ਅਤੇ ਸ੍ਰੀ ਸਤਵੀਰ ਸਿੰਘ, ਉਪ ਕਪਤਾਨ ਪੁਲਿਸ ਸਬ ਡਵੀਜਨ ਬਰਨਾਲਾ ਦੀ ਯੋਗ ਅਗਵਾਈ ਵਿਚ ਇਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਬਰਨਾਲਾ ਅਤੇ ਇਸਪੈਕਟਰ ਲਖਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਿਟੀ-। ਬਰਨਾਲਾ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਦੋਸੀਆਂ ਅਤੇ ਉਹਨਾਂ ਦੇ ਸਾਥੀਆਂ ਦੇ ਸ਼ੱਕੀ ਟਿਕਾਣਿਆ ਉਪਰ ਰੇਡਾਂ ਕੀਤੀਆਂ ਗਈਆਂ।

*ਅੱਜ ਸਵੇਰੇ, ਜਦੋਂ ਪੁਲਿਸ ਟੀਮਾਂ ਫਾਲੋਂ-ਅੱਪ ਆਪਰੇਸ਼ਨ ਕਰ ਰਹੀਆਂ ਸਨ ਤਾਂ ਪੁਲਿਸ ਟੀਮ ਅਤੇ ਦੋਸੀਆਂ ਦਾ ਆਹਮੋ ਸਾਹਮਣਾ ਹੋਇਆ। ਜਿਸ ਦੌਰਾਨ ਦੋਸੀਆਂ ਵੱਲੋ ਪੁਲਿਸ ਪਾਰਟੀ ਪਰ ਫਾਈਰਿੰਗ ਕੀਤੀ ਗਈ ਅਤੇ ਪੁਲਿਸ ਪਾਰਟੀ ਨੈ ਆਪਣੀ ਸਵੈ-ਰੱਖਿਆ ਕਰਦੇ ਹੋਏ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਥੋੜੀ ਦੇਰ ਲਈ ਗੋਲੀਬਾਰੀ ਹੋਈ।

 *ਮੁਠਭੇੜ ਦੌਰਾਨ ਦੋਸ਼ੀ ਅਕਰਮ ਖਾਨ ਉਰਫ ਅੱਕੂ ਦੇ ਗੋਲੀ ਲੱਗੀ ਅਤੇ ਦੋਵੇ ਦੋਸੀਆਂ ਅਕਰਮ ਖਾਨ ਉਰਫ ਅੱਕੂ ਅਤੇ ਪ੍ਰਦੀਪ ਸਿੰਘ ਉਰਫ ਦੀਪੂ ਵਾਸੀ ਬਰਨਾਲਾ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

 *ਬਾਕੀ ਰਹਿੰਦੇ ਦੋਸੀਆਂ ਦੀ ਗ੍ਰਿਫਤਾਰੀ ਅਤੇ ਗੈਰ ਕਾਨੂੰਨੀ ਹਥਿਆਰਾ ਦੀ ਬ੍ਰਾਮਦਗੀ ਲਈ ਹੋਰ ਰੇਡਾਂ ਜਾਰੀ ਹਨ।

 * ਬ੍ਰਾਮਦਗੀ 02 ਪਿਸਟਲ 32 ਬੋਰ, 02 ਜਿੰਦਾ ਕਾਰਤੂਸ 32 ਬੋਰ, ਇਕ ਮੋਟਰਸਾਈਕਲ ਮਾਰਕਾ ਸਪਲੈਂਡਰ ਪਲੱਸ ।