ਅਯੋਧਿਆ 25 Nov 2025 AJ DI Awaaj
National Desk : ਅਯੋਧਿਆ ਵਿੱਚ ਅੱਜ ਇਤਿਹਾਸਕ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਪਹਿਰ 12 ਵਜੇ ਰਾਮ ਮੰਦਰ ਦੇ ਸਿਖਰ ‘ਤੇ ਵਿਸ਼ਾਲ ਧਵਜਾ ਰੋਹਣ ਕਰਨਗੇ। ਇਸ ਮਹੱਤਵਪੂਰਨ ਸਮਾਗਮ ਲਈ ਪੂਰੀ ਰਾਮ ਨਗਰੀ ਨੂੰ 1000 ਕੁਇੰਟਲ ਫੁੱਲਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ।
ਇਸ ਮੌਕੇ ‘ਤੇ CM ਯੋਗੀ ਆਦਿਤਯਨਾਥ ਅਤੇ RSS ਮੁਖੀ ਮੋਹਨ ਭਾਗਵਤ ਮੰਦਰ ਪਹੁੰਚ ਚੁੱਕੇ ਹਨ। ਉਦਯੋਗ, ਖੇਡ, ਫਿਲਮ ਤੇ ਸਾਹਿਤ ਜਗਤ ਦੇ ਲਗਭਗ 1000 VIP ਮਹਿਮਾਨ ਵੀ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ, ਰਾਮ ਮੰਦਰ ਨਿਰਮਾਣ ਲਈ 2 ਕਰੋੜ ਰੁਪਏ ਤੋਂ ਵੱਧ ਦਾਨ ਦੇਣ ਵਾਲੇ 100 ਦਾਨੀ ਨੂੰ ਵੀ ਖ਼ਾਸ ਸੱਦਾ ਦਿੱਤਾ ਗਿਆ ਹੈ।
ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਮੁਤਾਬਕ, ਮਹਿਮਾਨਾਂ ਲਈ 19 ਬਲਾਕਾਂ ਵਿੱਚ ਕੁਰਸੀਆਂ ਲਗਾਈਆਂ ਗਈਆਂ ਹਨ ਅਤੇ ਵੱਖ-ਵੱਖ ਸ਼੍ਰੇਣੀਆਂ ਦੇ ਮਹਿਮਾਨਾਂ ਲਈ ਵੱਖ-ਵੱਖ ਰੰਗਾਂ ਦੇ ਪੰਡਾਲ ਤਿਆਰ ਕੀਤੇ ਗਏ ਹਨ। ਤਾਲਮੇਲ ਟੀਮ ਵੱਲੋਂ ਨਾਸ਼ਤੇ, ਪ੍ਰਸ਼ਾਦ ਅਤੇ ਦਰਸ਼ਨ ਦੀ ਪੂਰੀ ਵਵਸਥਾ ਕੀਤੀ ਗਈ ਹੈ।
ਰਾਮ ਮੰਦਰ ਹੁਣ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ ਅਤੇ ਅੱਜ ਝੰਡਾ ਲਹਿਰਾਉਣ ਨਾਲ ਇਹ ਮਹੱਤਵਪੂਰਨ ਪੜਾਅ ਵੀ ਸ਼ੁਰੂ ਹੋ ਜਾਵੇਗਾ। ਮੰਦਰ ‘ਤੇ ਲਹਿਰਾਉਣ ਵਾਲਾ ਝੰਡਾ 22 ਫੁੱਟ ਲੰਬਾ, 12 ਫੁੱਟ ਚੌੜਾ ਅਤੇ ਲਗਭਗ 3 ਕਿਲੋ ਭਾਰ ਵਾਲਾ ਹੈ। ਇਹ ਝੰਡਾ ਗੁਜਰਾਤ ਦੇ ਅਹਿਮਦਾਬਾਦ ਦੇ ਇੱਕ ਪੈਰਾਸ਼ੂਟ ਸਪੈਸ਼ਲਿਸਟ ਵੱਲੋਂ ਰੱਖਿਆ ਮੰਤਰਾਲੇ ਦੀਆਂ ਗਾਈਡਲਾਈਨਾਂ ਅਨੁਸਾਰ ਤਿਆਰ ਕੀਤਾ ਗਿਆ ਹੈ।












