11November 2025 Aj Di Awaaj
International Desk ਐਟਲਾਂਟਿਕ ਮਹਾਸਾਗਰ ਵਿੱਚ ਆਏ ਤੂਫ਼ਾਨ ਨੇ ਇੱਕ ਕੈਰੇਬੀਅਨ ਟਾਪੂ ‘ਤੇ ਭਾਰੀ ਤਬਾਹੀ ਮਚਾ ਦਿੱਤੀ। ਇਸ ਦੌਰਾਨ ਇੱਕ ਹੋਰ ਦਰਦਨਾਕ ਖ਼ਬਰ ਸਾਹਮਣੇ ਆਈ ਹੈ ਕਿ ਤੂਫ਼ਾਨ ਪੀੜਤਾਂ ਲਈ ਸਹਾਇਤਾ ਸਮਾਨ ਲੈ ਕੇ ਜਾ ਰਿਹਾ ਇੱਕ ਜਹਾਜ਼ ਅਚਾਨਕ ਕਰੈਸ਼ ਹੋ ਗਿਆ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਹ ਇੱਕ ਛੋਟਾ ਟਰਬੋਪ੍ਰਾਪ ਜਹਾਜ਼ ਸੀ ਜੋ ਅਮਰੀਕਾ ਤੋਂ ਜਮੈਕਾ ਵੱਲ ਜਾ ਰਿਹਾ ਸੀ। ਫ਼ਲੋਰਿਡਾ ਦੇ ਨੇੜੇ ਜਹਾਜ਼ ਹਵਾ ਵਿੱਚ ਸੰਤੁਲਨ ਖੋ ਬੈਠਿਆ ਅਤੇ ਇੱਕ ਘਰ ਦੇ ਤਲਾਬ ਵਿੱਚ ਜਾ ਟਕਰਾਇਆ, ਜਿਸ ਨਾਲ ਦੋ ਲੋਕਾਂ ਦੀ ਮੌ*ਤ ਹੋ ਗਈ।
ਹਾਦਸਾ ਕਿਵੇਂ ਵਾਪਰਿਆ
ਕੋਰਲ ਸਪ੍ਰਿੰਗਜ਼ ਵਿੱਚ ਵਾਪਰੇ ਇਸ ਹਾਦਸੇ ਬਾਰੇ ਪੁਲਿਸ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਜਹਾਜ਼ ਹਾਦਸੇ ਵਿੱਚ ਦੋ ਲੋਕਾਂ ਦੀ ਜਾਨ ਗਈ ਹੈ। ਹਾਲਾਂਕਿ, ਅਧਿਕਾਰੀਆਂ ਨੇ ਹੋਰ ਵੇਰਵੇ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ।














