ਪਾਣੀ ਘੱਟਣ ਤੋਂ ਬਾਅਦ ਲੋਕ ਘਰਾਂ ਨੂੰ ਵਾਪਿਸ ਜਾਣ ਲੱਗੇ

39

ਫਾਜ਼ਿਲਕਾ, 13 ਸਤੰਬਰ 2025 AJ DI Awaaj

Punjab Desk : ਸਤਲੁਜ ਨਦੀ ਵਿਚ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ ਅਤੇ ਅੱਜ ਹੁਸੈਨੀਵਾਲਾ ਤੋਂ ਇਸ ਵਿਚ ਪਾਣੀ ਦੀ ਨਿਕਾਸੀ ਕਈ ਦਿਨਾਂ ਬਾਅਦ 1 ਲੱਖ ਕਿਉਸਿਕ ਤੋਂ ਥੱਲੇ ਆ ਗਈ ਹੈ। ਇਸ ਕਾਰਨ ਫਾਜ਼ਿਲਕਾ ਜ਼ਿਲ੍ਹੇ ਵਿਚ ਵੀ ਪ੍ਰਭਾਵ ਦਿਖਣ ਲੱਗਿਆ ਹੈ ਅਤੇ ਕਾਂਵਾਂ ਵਾਲੀ ਪੱਤਣ ਤੋਂ ਪਾਰ ਦੇ ਪਿੰਡਾਂ ਨਾਲ ਸੜਕੀ ਸੰਪਰਕ ਮੁੜ ਜੁੜਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ। ਉਨ੍ਹਾਂ ਨੇ ਦੱਸਿਆ ਕਿ ਪਾਣੀ ਦਾ ਪੱਧਰ ਨੀਂਵਾਂ ਜਾਣ ਤੋਂ ਬਾਅਦ ਲੋਕ ਆਪਣੇ ਘਰਾਂ ਨੂੰ ਪਰਤਨ ਲੱਗੇ ਹਨ ਅਤੇ 143 ਲੋਕ ਕੈਂਪਾਂ ਤੋਂ ਘਰਾਂ ਨੂੰ ਪਰਤ ਗਏ ਹਨ। ਹਾਂਲਾਂਕਿ 2893 ਲੋਕ ਕੈਂਪਾਂ ਵਿਚ ਹਨ ਜਿੰਨ੍ਹਾਂ ਦੀ ਹਰ ਪ੍ਰਕਾਰ ਨਾਲ ਸੰਭਾਲ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ 15650 ਰਾ਼ਸਨ ਕਿੱਟਾਂ ਅਤੇ 7433 ਥੈਲੇ ਕੈਟਲ ਫੀਡ ਦੀ ਵੰਡ ਕੀਤੀ ਗਈ ਹੈ। ਦੂਜੇ ਪਾਸੇ ਸਪੈਸ਼ਲ ਗਿਰਦਾਵਰੀ ਦਾ ਕੰਮ ਵੀ ਮਾਲ ਵਿਭਾਗ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਟੀਮਾਂ ਨੂੰ ਖੇਤਾਂ ਵਿਚ ਨੁਕਸਾਨ ਦੇ ਜਾਇਜ਼ੇ ਲਈ ਭੇਜਿਆ ਗਿਆ ਹੈ ਅਤੇ ਜਲਦ ਇਹ ਪ੍ਰਕ੍ਰਿਆ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਕੈਪਸਨ- ਸਪੈਸ਼ਲ ਗਿਰਦਾਵਰੀ ਲਈ ਖੇਤਾਂ ਵਿਚ ਪੁੱਜੀ ਟੀਮ।