11November Aj Di Awaaj
Punjab Desk ਡੇਰਾ ਬੱਸੀ ਦੀ ਪੀਸੀਸੀਪੀਐਲ ਕੰਪਨੀ ਵਿੱਚ ਕੰਮ ਕਰਨ ਵਾਲਾ ਆਪਰੇਟਰ ਜਸਵਿੰਦਰ ਸਿੰਘ ਦੀ ਦੀਵਾਲੀ ਬੰਪਰ ਲਾਟਰੀ ਨਾਲ ਜ਼ਿੰਦਗੀ ਬਦਲ ਗਈ ਹੈ। ਪੰਜਾਬ ਸਟੇਟ ਲਾਟਰੀ ਦੇ ਡੀਅਰ ਦੀਵਾਲੀ ਬੰਪਰ ਵਿੱਚ ਉਸਦੀ ਟਿਕਟ 1 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲੀ ਸਾਬਿਤ ਹੋਈ। ਜ਼ਿਲ੍ਹਾ ਅੰਬਾਲਾ ਦੇ ਰਾਏਵਾਲੀ ਨੇੜੇ ਪਿੰਡ ਸਮਦੂ ਵਾਸੀ ਜਰਨੈਲ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ। ਉਸਨੇ ਦੱਸਿਆ ਕਿ ਉਹ ਪਿਛਲੇ 15-16 ਸਾਲਾਂ ਤੋਂ ਲਾਟਰੀਆਂ ਖਰੀਦਦਾ ਆ ਰਿਹਾ ਹੈ।
ਜਸਵਿੰਦਰ ਨੇ ਦੱਸਿਆ ਕਿ ਪਿਛਲੇ ਸੱਤ ਸਾਲਾਂ ਤੋਂ ਉਹ ਆਪਣੇ ਸਾਥੀ ਇਰਫਾਨ ਅਲੀ ਤੋਂ ਲਾਟਰੀਆਂ ਮੰਗਵਾਉਂਦਾ ਆ ਰਿਹਾ ਹੈ। ਇਸ ਵਾਰ ਵੀ ਉਸਨੇ 10 ਅਕਤੂਬਰ ਨੂੰ ਦੀਵਾਲੀ ਬੰਪਰ ਲਈ ਦੋ ਟਿਕਟਾਂ ਆਰਡਰ ਕੀਤੀਆਂ। ਲੱਕੀ ਟਿਕਟ ਨੰਬਰ A-8216020 ਇੱਕ ਕਰੋੜ ਰੁਪਏ ਦਾ ਨਿਕਲਿਆ। ਉਸਨੇ ਕਿਹਾ ਕਿ ਡਰਾਅ 31 ਅਕਤੂਬਰ ਨੂੰ ਹੋਇਆ। ਰਾਤ ਦੀ ਡਿਊਟੀ ਤੋਂ ਬਾਅਦ ਉਹ ਘਰ ਆਇਆ ਅਤੇ ਸੌ ਗਿਆ। ਸਵੇਰੇ ਜਦੋਂ ਉਸਨੇ ਇੰਟਰਨੈੱਟ ‘ਤੇ ਨਤੀਜਾ ਵੇਖਿਆ, ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਉਸਦਾ ਨੰਬਰ ਜਿੱਤਿਆ ਹੈ। ਸ਼ੁਰੂ ਵਿੱਚ ਜਸਵਿੰਦਰ ਦੀ ਪਤਨੀ ਕਰਮਜੀਤ ਕੌਰ ਨੂੰ ਵਿਸ਼ਵਾਸ ਨਹੀਂ ਹੋਇਆ, ਪਰ ਲਾਟਰੀ ਵੇਚਣ ਵਾਲੇ ਨੇ ਇਨਾਮ ਦਾ ਐਲਾਨ ਕਰਕੇ ਪੁਸ਼ਟੀ ਕੀਤੀ।














