ਪਠਾਨਕੋਟ: ਭੀਖ ਮੰਗਦੇ ਬੱਚਿਆਂ ‘ਤੇ ਨਿਗਰਾਨੀ ਵਧੀ, ਸਰਕਾਰੀ ਟੀਮ ਵੱਲੋਂ ਜਾਗਰੂਕਤਾ ਮੁਹਿੰਮ ਤੇ ਕਾਰਵਾਈ

19

ਪਠਾਨਕੋਟ 08 July 2025 AJ DI Awaaj

Punjab Desk : ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚਿਆਂ ਦੁਆਰਾ ਭੀਖ ਮੰਗਣ ਦੇ ਮਾਮਲਿਆਂ ਨੂੰ ਰੋਕਣ ਲਈ ਵੱਡੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਬੱਸ ਅੱਡਾ, ਕਾਲੀ ਮਾਤਾ ਮੰਦਰ, ਆਸਾ ਪੂਰਨੀ ਮਾਤਾ ਮੰਦਰ ਅਤੇ ਰੇਲਵੇ ਸਟੇਸ਼ਨ ਵਰਗੀਆਂ ਥਾਵਾਂ ‘ਤੇ ਚਲਾਈ ਗਈ। ਟੀਮ ਵਿੱਚ ਕਾਊਂਸਲਰ ਸੋਨਿਕਾ ਰਾਣੀ, ਸੁਪਰਵਾਈਜ਼ਰ ਸਵੇਤਾ ਸ਼ਰਮਾ, ਕੇਸ ਵਰਕਰ ਰੂਬੀ ਸ਼ਰਮਾ, ਪੁਲਿਸ ਵਿਭਾਗ ਤੋਂ ਲਖਵਿੰਦਰ ਸਿੰਘ ਅਤੇ ਰਮੇਸ਼ ਕੁਮਾਰ ਅਤੇ ਸਿੱਖਿਆ ਵਿਭਾਗ ਤੋਂ ਨੀਲਮ ਸ਼ਾਮਲ ਸਨ।

ਚੈਕਿੰਗ ਦੌਰਾਨ ਟੀਮ ਨੂੰ ਕੋਈ ਵੀ ਬੱਚਾ ਭੀਖ ਮੰਗਦਾ ਨਹੀਂ ਮਿਲਿਆ, ਜਿਸਨੂੰ ਇੱਕ ਸਕਾਰਾਤਮਕ ਨਤੀਜਾ ਮੰਨਿਆ ਜਾ ਰਿਹਾ ਹੈ। ਟੀਮ ਨੇ ਦੱਸਿਆ ਕਿ ਇਨ੍ਹਾਂ ਥਾਵਾਂ ‘ਤੇ ਨਿਯਮਤ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਲੋਕਾਂ ਵਿੱਚ ਜਾਗਰੂਕਤਾ ਵੀ ਫੈਲਾਈ ਜਾਂਦੀ ਹੈ ਕਿ ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਅਪਰਾਧ ਹੈ।

ਸੋਨਿਕਾ ਰਾਣੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਬੱਚੇ ਨੂੰ ਭੀਖ ਮੰਗਦਾ ਹੋਇਆ ਦੇਖਣ, ਤਾਂ ਤੁਰੰਤ ਬਾਲ ਸੁਰੱਖਿਆ ਯੂਨਿਟ ਜਾਂ ਨੇੜਲੇ ਪੁਲਿਸ ਥਾਣੇ ਨੂੰ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਰਾਹੀਂ ਬੱਚਿਆਂ ਨੂੰ ਸਿੱਖਿਆ ਅਤੇ ਸੁਰੱਖਿਆ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ।

ਟੀਮ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭੀਖ ਮੰਗਵਾਉਣਾ ਕੇਵਲ ਰੋਜ਼ੀ-ਰੋਟੀ ਦਾ ਮਸਲਾ ਨਹੀਂ, ਸਗੋਂ ਇਹ ਬੱਚਿਆਂ ਦੇ ਭਵਿੱਖ ਨੂੰ ਅੰਧਕਾਰ ਵਿੱਚ ਧੱਕਣ ਵਾਲੀ ਲਾਕੀ ਪ੍ਰਕਿਰਿਆ ਹੈ। ਇਹ ਮੁਹਿੰਮ ਬੱਚਿਆਂ ਨੂੰ ਇੱਕ ਨਵੀਂ ਦਿਸ਼ਾ ਦਿੰਦੈ ਹੋਈ ਉਨ੍ਹਾਂ ਨੂੰ ਸਮਾਜ ਦੇ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਹੈ।