ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਪਰਮੀਸ਼ ਵਰਮਾ

33

ਅੰਬਾਲਾ: 16 Sep 2025 AJ DI Awaaj

Haryana Desk : ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਆਪਣੀ ਆਉਣ ਵਾਲੀ ਫਿਲਮ ‘ਸ਼ੇਰਾ’ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਅੰਬਾਲਾ ਵਿੱਚ ਇਕ ਐਕਸ਼ਨ ਸੀਨ ਦੀ ਸ਼ੂਟਿੰਗ ਕਰਦਿਆਂ ਗੱਡੀ ਦਾ ਸ਼ੀਸ਼ਾ ਟੁੱਟ ਗਿਆ, ਜਿਸ ਕਾਰਨ ਪਰਮੀਸ਼ ਦੇ ਚਿਹਰੇ ‘ਤੇ ਸੱਟ ਲੱਗੀ।

ਹਾਦਸੇ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਫੈਨਜ਼ ਨੂੰ ਸਿਹਤ ਬਾਰੇ ਅਪਡੇਟ ਦਿੰਦਿਆਂ ਕਿਹਾ:

“ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਠੀਕ ਹਾਂ।”

ਉਨ੍ਹਾਂ ਆਪਣੇ ਚਾਹਵਾਨਾਂ ਦਾ ਧੰਨਵਾਦ ਵੀ ਕੀਤਾ ਜੋ ਹਾਦਸੇ ਦੀ ਖ਼ਬਰ ਮਿਲਣ ‘ਤੇ ਚਿੰਤਤ ਹੋ ਗਏ ਸਨ। ਪਰਮੀਸ਼ ਨੇ ਦੱਸਿਆ ਕਿ ਸੱਟਾਂ ਹਲਕੀਆਂ ਹਨ ਅਤੇ ਉਹ ਜਲਦੀ ਹੀ ਸ਼ੂਟਿੰਗ ਵਿਚ ਵਾਪਸੀ ਕਰਨਗੇ।

ਫਿਲਮ ‘ਸ਼ੇਰਾ’ ਦੀ ਸ਼ੂਟਿੰਗ ਫੁੱਲ ਸਵਿੰਗ ਵਿੱਚ ਚੱਲ ਰਹੀ ਹੈ ਅਤੇ ਪਰਮੀਸ਼ ਦੇ ਫੈਨਜ਼ ਉਸ ਦੀ ਐਕਸ਼ਨ-ਪੈਕਡ ਵਾਪਸੀ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।