ਅੱਜ ਦੀ ਆਵਾਜ਼ | 08 ਅਪ੍ਰੈਲ 2025
ਪਾਣੀਪਤ: ਨਸ਼ੇੜੀ ਪਤੀ ਨੇ ਪੈਸਿਆਂ ਲਈ ਪਤਨੀ ‘ਤੇ ਥੋਪਿਆ ਅਮਾਨਵੀ ਬਰਤਾਅ, ਅਸ਼*ਲੀਲ ਵੀਡੀਓ ਬਣਾਈ ਤੇ ਦੋਸਤਾਂ ਨਾਲ ਸੌ*ਣ ਲਈ ਕੀਤਾ ਮਜਬੂਰ ਪਾਣੀਪਤ ਦੀ ਦਬੌਰ ਕਲੋਨੀ ਤੋਂ ਇਕ ਚੌਕਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਸ਼ਿਆਂ ਦਾ ਆਦੀ ਪਤੀ ਆਪਣੀ ਹੀ ਪਤਨੀ ਨੂੰ ਪੈਸਿਆਂ ਦੀ ਲਾਲਚ ਵਿੱਚ ਅਪਮਾਨਿਤ ਕਰ ਰਿਹਾ ਸੀ। ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਪਤੀ ਨਸ਼ੇ ਅਤੇ ਜੂਏ ਦਾ ਆਦੀ ਹੈ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸਨੇ ਪਤਨੀ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਉਸਦੇ ਦੋਸਤਾਂ ਨਾਲ ਸੌਣ, ਤਾਂ ਜੋ ਉਹਨਾਂ ਤੋਂ ਪੈਸੇ ਹਾਸਲ ਕਰ ਸਕੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਤੀ ਉਸਨੂੰ ਘਰ ਵਿੱਚ ਬੰਦ ਕਰ ਦਿੰਦਾ ਸੀ ਅਤੇ ਕਈ ਵਾਰ ਆਪਣੇ ਦੋਸਤਾਂ ਨੂੰ ਘਰ ਬੁਲਾਕੇ ਔਰਤ ‘ਤੇ ਗਲਤ ਨਜ਼ਰ ਰੱਖਦਾ। ਉਨ੍ਹਾਂ ਕਿਹਾ ਕਿ ਪਤੀ ਨੇ ਉਸਦੇ ਨਾਂ ‘ਤੇ ਨਕਲੀ ਆਈਡੀ ਬਣਾਈ ਅਤੇ ਉਸ ਉੱਤੇ ਅਸ਼ਲੀਲ ਵੀਡੀਓ ਵੀ ਅੱਪਲੋਡ ਕਰ ਦਿੱਤੀ। 20 ਨਵੰਬਰ 2024 ਨੂੰ ਪੰਚਾਇਤੀ ਫੈਸਲੇ ਤੋਂ ਬਾਅਦ, ਔਰਤ ਵਾਪਸ ਘਰ ਗਈ ਪਰ ਉੱਥੇ ਵੀ ਉਸ ‘ਤੇ ਹਮਲਾ ਕੀਤਾ ਗਿਆ। ਹੁਣ ਪਤੀ ਨੇ ਉਸਨੂੰ ਅਤੇ ਉਸਦੀ ਧੀ ਨੂੰ ਘਰ ਤੋਂ ਕੱਢ ਦਿੱਤਾ ਹੈ। ਔਰਤ ਨੇ ਪੁਲਿਸ ਕੋਲ ਨਿਆਂ ਦੀ ਮੰਗ ਕੀਤੀ ਹੈ।
