ਅੱਜ ਦੀ ਆਵਾਜ਼ | 19 ਅਪ੍ਰੈਲ 2025
ਕਣਕ ਦੀਆਂ ਬੋਰੀਆਂ ਵਿਚੋਂ ਮਿਲੀ ਨੌਜਵਾਨ ਦੀ ਲਾ*ਸ਼, ਪੁਲਿਸ ਵੱਲੋਂ ਜਾਂਚ ਜਾਰੀ
ਸ਼ੁੱਕਰਵਾਰ ਨੂੰ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਮੈਟਲੋਦਾ ਖੇਤਰ ਦੀ ਮੰਡੀ ‘ਚ ਕਣਕ ਦੀਆਂ ਬੋਰੀਆਂ ਵਿੱਚੋਂ ਇੱਕ ਨੌਜਵਾਨ ਦੀ ਲਾ*ਸ਼ ਮਿਲੀ। ਮ੍ਰਿ*ਤਕ ਦੀ ਪਛਾਣ ਪਿੰਡ ਬਾਲ ਜਤਾਨ ਦੇ ਵਸਨੀਕ ਭਗਵਾਨ ਉਰਫ ਬਿੱਲੂ ਵਜੋਂ ਹੋਈ ਹੈ, ਜੋ ਹਾਲ ਹੀ ‘ਚ ਇੱਕ ਕੰਬਾਈਣ ਉਪਰੇਟਰ ਦੇ ਸਹਾਇਕ ਵਜੋਂ ਕੰਮ ਕਰ ਰਿਹਾ ਸੀ।
ਮਾਣਸਾ ਖੇਤਰ ਦੇ ਕਿਸਾਨ ਨੇ 5 ਏਕੜ ਕਣਕ ਕਟਵਾਈ ਸੀ। ਟਰੈਕਟਰ ਡਰਾਈਵਰ ਨਰੇਸ਼ ਨੇ ਇਹ ਕਣਕ ਡੰਪਰ ਰਾਹੀਂ ਮੰਡੀ ਲਿਆ ਕੇ ਸ਼ਾਮ ਨੂੰ ਉਤਾਰੀ। ਜਦੋਂ ਮਜ਼ਦੂਰਾਂ ਨੇ ਕਣਕ ਦੀਆਂ ਬੋਰੀਆਂ ਭਰਣੀਆਂ ਸ਼ੁਰੂ ਕੀਤੀਆਂ, ਤਾਂ ਉਨ੍ਹਾਂ ਨੂੰ ਹੇਠਾਂ ਲਾਸ਼ ਮਿਲੀ। ਏਜੰਟ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਡੀਐਸਪੀ ਰਾਜਬੀਰ ਸਿੰਘ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਪਰਿਵਾਰ ਨੂੰ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ। ਐਫਐਸਐਲ ਟੀਮ ਨੇ ਸਬੂਤ ਇਕੱਤਰ ਕੀਤੇ ਹਨ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।
