ਪਲਵਲ: ਨਾਬਾਲਿਗ ਲੜਕੀ ਨਾਲ ਛੇੜਛਾੜ ਦੇ ਵਿਰੋਧ ‘ਚ ਹਮਲਾ, ਨੌਂ ਜ਼ਖਮੀ
ਅੱਜ ਦੀ ਆਵਾਜ਼ | 19 ਅਪ੍ਰੈਲ 2025
ਪਲਵਲ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਨਾਬਾਲਿਗ ਲੜਕੀ ਨਾਲ ਛੇੜ*ਛਾੜ ਦੇ ਮਾਮਲੇ ਤੋਂ ਬਾਅਦ ਪੀੜਤ ਪਰਿਵਾਰ ‘ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਚਾਰ ਔਰਤਾਂ ਸਮੇਤ ਨੌਂ ਲੋਕ ਜ਼ਖਮੀ ਹੋਏ। ਪੁਲਿਸ ਨੇ ਛੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਛੇੜਛਾੜ ਤੋਂ ਸ਼ੁਰੂ ਹੋਇਆ ਵਿਵਾਦ ਪੀੜਤ ਲੜਕੀ ਦੀ ਮਾਤਾ ਅਨੁਸਾਰ, ਜਦੋਂ ਉਹ ਅਤੇ ਉਸਦਾ ਪਤੀ ਘਰ ਨਹੀਂ ਸਨ, ਤਾਂ ਇੱਕ ਨੌਜਵਾਨ ਨੇ ਉਹਦੀ ਧੀ ਦਾ ਹੱਥ ਫੜ ਕੇ ਉਸਨੂੰ ਆਪਣੇ ਘਰ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਲੜਕੀ ਕਿਸੇ ਤਰ੍ਹਾਂ ਬਚ ਕੇ ਆਪਣੀ ਵੱਡੀ ਭੈਣ ਕੋਲ ਭੱਜੀ ਤੇ ਮਾਪਿਆਂ ਨੂੰ ਸਾਰੀ ਘਟਨਾ ਦੱਸਿਆ। ਜਦੋਂ ਪਰਿਵਾਰ ਨੇ ਨੌਜਵਾਨ ਦੇ ਪਰਿਵਾਰ ਨੂੰ ਸ਼ਿਕਾਇਤ ਕੀਤੀ, ਤਾਂ ਉਲਟੇ ਉਨ੍ਹਾਂ ਨਾਲ ਬਦਸਲੂਕੀ ਹੋਈ।
ਹਮਲਾ ਕਰਕੇ ਕੀਤੇ ਨੌਂ ਜ਼ਖਮੀ 17 ਅਪ੍ਰੈਲ ਨੂੰ ਦੋਸ਼ੀ ਕੁਝ ਹੋਰ ਲੋਕਾਂ ਨਾਲ ਲਾਟੀਆਂ ਅਤੇ ਡੰਡਿਆਂ ਨਾਲ ਲੈਸ ਹੋ ਕੇ ਆਇਆ ਅਤੇ ਪੀੜਤ ਦੇ ਪਿਤਾ ‘ਤੇ ਹਮਲਾ ਕਰ ਦਿੱਤਾ। ਜਦੋਂ ਹੋਰ ਪਰਿਵਾਰਕ ਮੈਂਬਰ ਬਚਾਉਣ ਆਏ, ਉਨ੍ਹਾਂ ‘ਤੇ ਵੀ ਹਮਲਾ ਹੋਇਆ। ਹਮਲੇ ‘ਚ ਦੋ ਔਰਤਾਂ ਦੀ ਹਾਲਤ ਗੰਭੀਰ ਹੈ। ਸਾਰੇ ਜ਼ਖਮੀ ਹਸਪਤਾਲ ‘ਚ ਭਰਤੀ ਹਨ।
ਪਿੰਡ ਛੱਡਣ ਲਈ ਮਜਬੂਰ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਡਰ ਦੇ ਮਾਰੇ ਪਿੰਡ ਛੱਡ ਕੇ ਹੋਰ ਜਗ੍ਹਾ ਰਹਿ ਰਹੇ ਹਨ। ਪੁਲਿਸ ਨੇ ਰਮਨ, ਜਗਵੀਰ, ਹਾਥੀਰ, ਜਯੇਤਾ, ਗੀਤਾ, ਸੁਵਿਤਾ ਸਮੇਤ ਹੋਰਾਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮ ਹਾਲੇ ਫਰਾਰ ਹਨ ਪਰ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
