ਪਾ*ਕਿ ਲਿੰਕਸ ਕੇਸ: ਅੰਮ੍ਰਿਤਸਰ ਤੋਂ ਤਿੰਨ ਗ੍ਰਿ*ਫ਼ਤਾਰ

38
ਅੰਮ੍ਰਿਤਸਰ 01 Dec 2025 AJ DI Awaaj

Punjab Desk : ਜਾਸੂਸੀ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਵੱਡਾ ਐਕਸ਼ਨ ਕਰਦੇ ਹੋਏ ਅੰਮ੍ਰਿਤਸਰ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼*ਤਾਰ ਕੀਤਾ ਹੈ। ਗ੍ਰਿ*ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੰਦੀਪ ਉਰਫ਼ ਗਰਗ, ਜਸਕਰਨ ਸਿੰਘ ਅਤੇ ਅਮਨ ਸਿੰਘ ਵਜੋਂ ਹੋਈ ਹੈ।

ਤਿੰਨਾਂ ’ਤੇ ਪਾਕਿ*ਸਤਾਨੀ ਏਜੰਟਾਂ ਨਾਲ ਸੰਪਰਕ ਵਿੱਚ ਹੋਣ ਦੇ ਗੰਭੀਰ ਦੋਸ਼ ਹਨ। ਇਹ ਕਾਰਵਾਈ ਮੇਵਾਤ ਅਤੇ ਜਲੰਧਰ ਤੋਂ ਪਹਿਲਾਂ ਗ੍ਰਿ*ਫ਼ਤਾਰ ਕੀਤੇ ਗਏ ਮੁਲਜ਼ਮਾਂ ਰਿਜ਼ਵਾਨ ਅਤੇ ਅਜੇ ਅਰੋੜਾ ਦੀ ਨਿਸ਼ਾਨਦੇਹੀ ’ਤੇ ਕੀਤੀ ਗਈ।

ਜਾਣਕਾਰੀ ਇਹ ਵੀ ਮਿਲੀ ਹੈ ਕਿ ਰਿਜ਼ਵਾਨ ਵਾਰ-ਵਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਆਉਂਦਾ ਰਹਿੰਦਾ ਸੀ, ਜਿੱਥੇ ਉਸਦੇ ਸ਼ੱਕੀ ਸੰਪਰਕ ਬਣੇ ਹੋਏ ਸਨ।

ਪੁਲਿਸ ਤਿੰਨਾਂ ਮੁਲਜ਼ਮਾਂ ਤੋਂ ਪੁੱਛਤਾਛ ਕਰਕੇ ਪੂਰੇ ਜਾਲ ਦਾ ਖ਼ੁਲਾਸਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।