ਬਰਨਾਲਾ, 2 ਅਗਸਤ 2025 AJ DI Awaaj
Punjab Desk : ਪੀ. ਐੱਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ ਦੇ ਪ੍ਰਿੰਸੀਪਲ ਸ਼੍ਰੀਮਤੀ ਪੁਸ਼ਪਿੰਦਰ ਕੌਰ ਨੇ ਸੈਸ਼ਨ 2025—26 ਦੌਰਾਨ ਖਾਲੀ ਸੀਟਾਂ ਦੇ ਲਈ 11ਵੀਂ ਜਮਾਤ (ਸਿਰਫ਼ ਵਿਗਿਆਨ) ਵਿੱਚ ਵਿਦਿਆਰਥੀਆਂ ਦੇ ਦਾਖਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਦਮਿਕ ਸਾਲ 2025—26 ਦੌਰਾਨ ਜੇਐਨਵੀ ਵਿੱਚ ਉਪਲਬਧ ਖਾਲੀ ਸੀਟਾਂ ਦੇ ਵਿਰੁੱਧ 11ਵੀਂ ਜਮਾਤ (ਵਿਗਿਆਨ) ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਦਾਖਲਾ ਸੀਬੀਐਸਈ / ਰਾਜ ਸਿੱਖਿਆ ਬੋਰਡ ਦੁਆਰਾ ਆਯੋਜਿਤ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤਾ ਜਾਵੇਗਾ।
ਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਜਨਮ ਮਿਤੀ 01.06.2008 ਤੋਂ 31.07.2010 ਦੇ ਵਿਚਕਾਰ ਹੋਣੀ ਚਾਹੀਦੀ ਹੈ (ਦੋਵੇਂ ਤਾਰੀਖਾਂ ਸ਼ਾਮਲ ਹਨ), ਉਮੀਦਵਾਰ ਨੇ 2024—25 ਦੇ ਅਕਾਦਮਿਕ ਸੈਸ਼ਨ ਦੌਰਾਨ ਜਵਾਹਰ ਨਵੋਦਿਆ ਵਿਦਿਆਲਿਆ ਸਥਿਤ ਜ਼ਿਲ੍ਹੇ ਦੇ ਕਿਸੇ ਮਾਨਤਾ ਪ੍ਰਾਪਤ ਸਕੂਲ (CBSE ਜਾਂ ਕਿਸੇ ਹੋਰ ਰਾਜ ਸਿੱਖਿਆ ਬੋਰਡ ਨਾਲ ਸੰਬੰਧਿਤ) ਤੋਂ ਦਸਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ, ਸਿਰਫ਼ ਦਸਵੀਂ ਜਮਾਤ ਵਿੱਚ 60 ਪ੍ਰਤੀਸ਼ਤ ਜਾਂ ਇਸ ਤੋਂ ਵੱਧ (ਪਹਿਲਾ ਦਰਜਾ) ਪ੍ਰਾਪਤ ਕਰਨ ਵਾਲਾ ਵਿਦਿਆਰਥੀ ਹੀ ਅਰਜ਼ੀ ਦੇਣ ਦੇ ਯੋਗ ਹੈ, ਸਾਇੰਸ ਸਟ੍ਰੀਮ ਦੀ ਚੋਣ ਕਰਨ ਵਾਲੇ ਉਮੀਦਵਾਰ ਦੇ ਵਿਗਿਆਨ ਵਿਸ਼ੇ ਵਿੱਚ ਘੱਟੋ—ਘੱਟ 60 ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਹਨ, ਸਾਇੰਸ ਸਟ੍ਰੀਮ ਵਿੱਚ ਗਣਿਤ ਦੀ ਚੋਣ ਕਰਨ ਵਾਲੇ ਉਮੀਦਵਾਰ ਦੇ ਦਸਵੀਂ ਜਮਾਤ ਵਿੱਚ ਗਣਿਤ ਵਿੱਚ ਘੱਟੋ—ਘੱਟ 60 ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਹਨ।
ਉਹਨਾਂ ਅੱਗੇ ਦੱਸਿਆ ਕਿ ਸੀਬੀਐਸਈ ਨਾਲ ਸਬੰਧਤ ਸਕੂਲਾਂ ਦੇ ਉਮੀਦਵਾਰ ਨੂੰ ਚੋਣ ਮਾਪਦੰਡ ਵਿਚ ਤਰਜੀਹ ਦਿੱਤੀ ਜਾਵੇਗੀ ਅਤੇ ਜੇਕਰ ਸੀਟਾਂ ਅਜੇ ਵੀ ਖਾਲੀ ਰਹਿੰਦੀਆਂ ਹਨ ਤਾਂ ਹੋਰ ਮਾਨਤਾ ਪ੍ਰਾਪਤ ਰਾਜ ਬੋਰਡਾਂ ਦੇ ਉਮੀਦਵਾਰ ਨੂੰ ਮੈਰਿਟ ਦੇ ਕ੍ਰਮ ਵਿੱਚ ਵਿਚਾਰਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਦਾਖਲੇ ਸਬੰਧੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਦੀ ਚੋਣ ਸਿਰਫ਼ ਦਸਵੀਂ ਜਮਾਤ ਵਿੱਚ ਪ੍ਰਾਪਤ ਨੰਬਰਾਂ ਦੇ ਆਧਾਰ ‘ਤੇ ਖਾਲੀ ਅਸਾਮੀਆਂ ਵਿਰੁੱਧ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਮਿਤੀ ਦੁਆਰਾ ਤੈਅ ਕੀਤੇ ਗਏ ਮਾਪਦੰਡਾਂ ਦੇ ਅਨੁਸਾਰ ਜੇ.ਐਨ.ਵੀ ਲਈ ਸਾਇੰਸ ਸਟ੍ਰੀਮ ਅਨੁਸਾਰ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਉਮੀਦਵਾਰ ਸਬੰਧਤ ਜੇ.ਐਨ.ਵੀ ਦੁਆਰਾ ਤਿਆਰ ਕੀਤੇ ਗਏ ਲਿੰਕ ‘ਤੇ ਜਾ ਕੇ ਔਨਲਾਈਨ ਲਿੰਕ https://docs.google.com/
ਉਹਨਾਂ ਦੱਸਿਆ ਕਿ ਦਾਖਲੇ ਲਈ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 10 ਅਗਸਤ, 2025 ਹੈ।
